ਪਲੇਸਮੈਂਟ ਕੈਂਪ ਅੱਜ
ਪਲੇਸਮੈਂਟ ਕੈਂਪ ਅੱਜ ਪਲੇਸਮੈਂਟ ਕੈਂਪ ਅੱਜ
Publish Date: Thu, 29 Jan 2026 03:54 PM (IST)
Updated Date: Fri, 30 Jan 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਆਈਟੀਐੱਮ ਸਕਿਲਜ਼ ਅਕੈਡਮੀ ਅਤੇ ਜੀਆਈ ਸਟਾਫ਼ਿੰਗ ਪ੍ਰਾਈਵੇਟ ਲਿਮਿਟਡ ਕੰਪਨੀਆਂ ਨਾਲ ਤਾਲਮੇਲ ਕਰਕੇ 30 ਜਨਵਰੀ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਸੰਗਰੂਰ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਕੰਪਨੀ ਵੱਲੋਂ ਸੀਨੀਅਰ ਸੇਲਜ਼ ਮੈਨੇਜਰ, ਕੈਸ਼ੀਅਰ, ਪਿੱਕਰ, ਪੈਕਰ, ਬਿਲਿੰਗ, ਜੀਆਰਐਨ, ਸੁਪਰਵਾਈਜਰ (ਲੜਕੇ ਅਤੇ ਲੜਕੀਆਂ ਦੋਵਾਂ ਲਈ) ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ। ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ 10ਵੀਂ, 12ਵੀਂ, ਡਿਪਲੋਮਾ, ਆਈਟੀਆਈ, ਗਰੈਜੂਏਟ, ਪੋਸਟ ਗਰੈਜੂਏਟ ਪਾਸ, ਉਮਰ 18 ਸਾਲ ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀਏ ਅਤੇ ਡੀਏ ਮਿਲਣ ਯੋਗ ਨਹੀਂ ਹੋਵੇਗਾ।