ਪਲੇਸਮੈਂਟ ਕੈਂਪ ਅੱਜ
ਪਲੇਸਮੈਂਟ ਕੈਂਪ ਅੱਜ ਪਲੇਸਮੈਂਟ ਕੈਂਪ ਅੱਜ
Publish Date: Tue, 06 Jan 2026 05:19 PM (IST)
Updated Date: Wed, 07 Jan 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਇੰਸਟਾ ਕਾਰਟ ਸਰਵਿਸਿਜ਼ ਪ੍ਰਾਈਵੇਟ ਲਿਮਿਟਡ ਕੰਪਨੀ ਨਾਲ ਤਾਲਮੇਲ ਕਰ ਕੇ 7 ਜਨਵਰੀ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਦਫ਼ਤਰ, ਸੰਗਰੂਰ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਕੰਪਨੀ ਵੱਲੋਂ ਡਿਲੀਵਰੀ ਬੁਆਏ (ਕੇਵਲ ਲੜਕੇ ਲਈ) ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ। ਜਿਸ ਲਈ ਪ੍ਰਾਰਥੀ ਦੀ ਵਿੱਦਿਅਕ ਯੋਗਤਾ 8ਵੀਂ, 10ਵੀਂ, 12ਵੀਂ, ਗਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮਰ 18 ਸਾਲ ਤੋਂ 50 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪ੍ਰਾਰਥੀ ਕੋਲ ਆਪਣਾ ਆਧਾਰ ਕਾਰਡ, ਪੈਨ ਕਾਰਡ, ਸਮਾਰਟ ਫੋਨ, ਦੋ ਪਹੀਆ ਵਾਹਨ, ਡਰਾਈਵਿੰਗ ਲਾਇਸੈਂਸ, ਬੈਂਕ ਪਾਸ ਬੁੱਕ ਹੋਣੀ ਚਾਹੀਦੀ ਹੈ। ਚਾਹਵਾਨ ਤੇ ਯੋਗ ਪ੍ਰਾਰਥੀ ਰਜਿਊਮ ਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿਚ ਭਾਗ ਲੈ ਸਕਦੇ ਹਨ। ਇੰਟਰਵਿਊ ਵਿਚ ਭਾਗ ਲੈਣ ਲਈ ਕੋਈ ਵੀ ਟੀਏ ਅਤੇ ਡੀਏ ਦੇਣ ਯੋਗ ਨਹੀਂ ਹੋਵੇਗਾ।