ਸਕੂਲ ਨੈਸ਼ਨਲ ਖੇਡਾਂ ’ਚ ਸਕੂਲ ਆਫ ਐਮੀਨੈਂਸ ਫ਼ੀਲਖ਼ਾਨਾ ਦੀ ਝੰਡੀ
ਸਕੂਲ ਨੈਸ਼ਨਲ ਖੇਡਾਂ ਵਿੱਚ ਸਕੂਲ ਆਫ ਐਮੀਨੈਂਸ ਫ਼ੀਲਖ਼ਾਨਾ ਦੀ ਝੰਡੀ
Publish Date: Tue, 03 Feb 2026 04:31 PM (IST)
Updated Date: Tue, 03 Feb 2026 04:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਦੇ ਦੋ ਦਸਵੀਂ ਜਮਾਤ ਦੇ ਖਿਡਾਰੀ ਰਬਲੀਨ ਕੌਰ ਤੇ ਗੁਰਬਾਜ ਸਿੰਘ ਦਾ ਸਕੂਲ ਆਉਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਦੀ ਯੋਗ ਅਗਵਾਈ ਵਿਚ ਸਕੂਲ ਦੇ ਇਨਾਂ ਦੋਵਾਂ ਵਿਦਿਆਰਥੀਆਂ ਨੇ ਸਕੂਲ ਨੈਸ਼ਨਲ ਖੇਡਾਂ ਜੋ ਕਿ ਛੱਤੀਸਗੜ੍ਹ ਵਿਖੇ ਕਰਵਾਈਆਂ ਗਈਆਂ, ਵਿਚ ਗਤਕਾ ਖੇਡ ’ਚੋਂ ਰਬਲੀਨ ਕੌਰ ਨੇ ਪੂਰੇ ਭਾਰਤ ਵਿਚ ਪਹਿਲਾ ਸਥਾਨ ਤੇ ਗੁਰਬਾਜ ਸਿੰਘ ਨੇ ਵਿਅਕਤੀਗਤ ਇਵੈਂਟ ਵਿਚ ਦੂਜਾ ਅਤੇ ਟੀਮ ਇਵੈਂਟ ਵਿਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਅਤੇ ਪੰਜਾਬ ਦਾ ਨਾਮ ਰਾਸ਼ਟਰੀ ਪੱਧਰ ’ਤੇ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਖਿਡਾਰੀਆਂ ਨੂੰ ਤੇ ਉਨਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਸਰੀਰਿਕ ਸਿੱਖਿਆ ਵਿਭਾਗ ਦੇ ਅਧਿਆਪਕ ਰੁਪਿੰਦਰ ਕੌਰ, ਸੁਮਨ ਕੁਮਾਰੀ, ਬਲਵਿੰਦਰ ਸਿੰਘ ਜੱਸਲ ਤੇ ਡਾਕਟਰ ਮਨਦੀਪ ਕੁਮਾਰ ਦੇ ਨਾਲ ਸਕੂਲ ਦੇ ਹੋਰ ਸੀਨੀਅਰ ਅਧਿਆਪਕ ਕਵਲਜੀਤ ਸਿੰਘ ਧਾਲੀਵਾਲ, ਸਿਮਰਨ ਕੌਰ ਤੇ ਪਰਮਜੀਤ ਸਿੰਘ ਵੀ ਮੌਜੂਦ ਸਨ।