ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ
ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ
Publish Date: Fri, 30 Jan 2026 05:26 PM (IST)
Updated Date: Fri, 30 Jan 2026 05:28 PM (IST)

ਫੋਟੋ 30ਪੀਟੀਐਲ: 4 ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਕੌਮੀ ਸੇਵਾ ਯੋਜਨਾ( ਐਨਐਸਐਸ ਯੂਨਿਟਸ )ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਸ਼ਹੀਦੀ ਸਮਾਗਮ ਮਨਾਇਆ ਗਿਆ। ਇਸ ਮੌਕੇ ਸਟੇਟ ਅਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਜੀ ਨੇ ਵਲੰਟੀਅਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰੀ ਦੁਨੀਆਂ ’ਚ ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਸਿਧਾਂਤ ਤੇ ਚੱਲਣਾ ਬਹੁਤ ਜਰੂਰੀ ਹੈ, ਉਹਨਾਂ ਨੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉਪਰੰਤ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਜੀ ਦੇ ਜੀਵਨ ਵਾਂਗ ਸਾਦਾ ਜੀਵਨ ਅਪਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪ੍ਰੋਗਰਾਮ ਅਫਸਰ ਮਨੋਜ ਥਾਪਰ ਨੇ ਗਾਂਧੀ ਜੀ ਦੇ ਜੀਵਨ ਬਾਰੇ ਸੰਖੇਪ ਵੇਰਵੇ ਸਾਂਝੇ ਕੀਤੇ। ਉਨ੍ਹਾਂ ਨੇ ਗਾਂਧੀ ਜੀ ਦੇ ਦੱਖਣੀ ਅਫਰੀਕਾ ਦੇ ਅੰਦੋਲਨ, ਸੱਤਿਆਗ੍ਰਹਿ, ਨਾ ਮਿਲਵਰਤਨ ਅੰਦੋਲਨ, ਹਿਜਰਤ ਅਤੇ ਆਪਣੇ ਹੱਥ ਕਿਰਤ ਕਰਨ ਦੇ ਸਿਧਾਂਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਕੇਵਲ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆਂ ਦੇ ਵਿੱਚ ਪ੍ਰੇਰਨਾ ਦੇ ਸਰੋਤ ਹਨ। ਇਸ ਮੌਕੇ 11 ਵਜੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਤੇ ਪ੍ਰਾਰਥਨਾ ਕੀਤੀ ਗਈ। ਪ੍ਰੋਗਰਾਮ ਦੇ ਵਿੱਚ ਮੀਡੀਆ ਕਵਰੇਜ ਸ੍ਰੀ ਅਕਸ਼ੇ ਖਨੌਰੀ ਨੇ ਕੀਤੀ । ਐਨਐਸਐਸ ਵੱਲੋਂ ਉਲੀਕੇ ਗਏ, ਇਸ ਸਾਦੇ ਪ੍ਰੋਗਰਾਮ ਦੇ ਵਿੱਚ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਸੀਨੀਅਰ ਲੈਕਚਰਾਰ ਸ. ਕੰਵਲਜੀਤ ਸਿੰਘ ਧਾਲੀਵਾਲ, ਲੈਕਚਰਾਰ ਸ. ਚਰਨਜੀਤ ਸਿੰਘ, ਲੈਕਚਰਾਰ ਹਰਪ੍ਰੀਤ, ਪ੍ਰੋਗਰਾਮ ਆਫੀਸਰ ਸਟੇਟ ਅਵਾਰਡੀ ਅਧਿਆਪਕ ਸਰਦਾਰ ਪ੍ਰਗਟ ਸਿੰਘ, ਡਾਕਟਰ ਗੁਰਪ੍ਰੀਤ ਸਿੰਘ ,ਲੈਕਚਰਾਰ ਜੁਗੇਸ਼ ਜਿੰਦਲ ਆਦਿ ਨੇ ਸ਼ਮੂਲੀਅਤ ਕੀਤੀ।