ਪੈਟਰੋਲ ਪੰਪ ਮਾਲਕ ਦੀ ਸੜਕ ਹਾਦਸੇ 'ਚ ਮੌਤ
ਪੈਟਰੋਲ ਪੰਪ ਮਾਲਕ ਦੀ ਸੜਕ ਹਾਦਸੇ 'ਚ ਮੌਤ
Publish Date: Sat, 14 Feb 2026 04:12 PM (IST)
Updated Date: Sun, 15 Feb 2026 04:01 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਸੁਨਾਮ ਸ਼ਹਿਰ ਦੇ ਇਕ ਪੈਟਰੋਲ ਪੰਪ ਮਾਲਕ ਦੀ ਮੌਤ ਹੋ ਗਈ ਹੈ। ਪੁਲਿਸ ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਉਰਫ ਕਾਲਾ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਸੌਰਵ ਸਰਵਿਸ ਸਟੇਸ਼ਨ ਨਾਂਅ ’ਤੇ ਪੈਟਰੋਲ ਪੰਪ ਚਲਾਉਂਦਾ ਸੀ। ਲੰਘੀ ਸ਼ਾਮ ਨੂੰ ਵਿਜੇ ਕੁਮਾਰ ਉਰਫ ਕਾਲਾ (60) ਪੁੱਤਰ ਜਗਨ ਨਾਥ ਬੁਸਹਿਰੇ ਵਾਲੇ ਸਕੂਟਰੀ ’ਤੇ ਸੁਨਾਮ ਤੋਂ ਬਖਸ਼ੀਵਾਲਾ ਜਾ ਰਹੇ ਸਨ ਕਿ ਰਸਤੇ ਵਿਚ ਕਿਸੇ ਅਣਪਛਾਤੇ ਵਾਹਨ ਵੱਲੋਂ ਵਿਜੇ ਕੁਮਾਰ ਉਰਫ ਕਾਲਾ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਕਾਰਨ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਵਿਜੇ ਕੁਮਾਰ ਉਰਫ ਕਾਲਾ ਨੂੰ ਤੁਰੰਤ ਇਲਾਜ ਲਈ ਸੁਨਾਮ ਹਸਪਤਾਲ ਲਿਜਾਇਆ ਗਿਆ ਪਰ ਵਿਜੇ ਕੁਮਾਰ ਉਰਫ ਕਾਲਾ ਰਸਤੇ ਵਿਚ ਹੀ ਦਮ ਤੋੜ ਗਿਆ। ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।