ਪੈਟਰੋਲ ਪੰਪ ਮਾਲਕ ਨੇ ਪੰਪ ਅੱਗਿਓਂ ਰਾਤ ਨੂੰ ਕੱਟ ਦਿੱਤੇ ਹਰੇ ਦਰੱਖਤ
ਪੈਟਰੋਲ ਪੰਪ ਮਾਲਕ ਨੇ ਪੰਪ ਅੱਗਿਓਂ ਰਾਤ ਨੂੰ ਕੱਟ ਦਿੱਤੇ ਹਰੇ ਭਰੇ ਦਰੱਖਤ
Publish Date: Thu, 05 Feb 2026 07:01 PM (IST)
Updated Date: Fri, 06 Feb 2026 04:08 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਮੂਣਕ ਤੋਂ ਪਾਤੜਾਂ ਜਾਂਦੀ ਮੁੱਖ ਸੜਕ ਤੇ ਪਿੰਡ ਬਸਹਿਰਾ ਕੋਲ ਲੱਗੇ ਭਾਰਤ ਪੈਟਰੋਲੀਅਮ ਪੰਪ ਦੇ ਸਾਹਮਣੇ ਪੰਪ ਮਾਲਕ ਨੇ ਰਾਤੋ ਰਾਤ ਦੋ ਵੱਡੇ ਹਰੇ ਭਰੇ ਦਰੱਖਤ ਕੱਟ ਕੇ ਦੂਰ ਕਿਤੇ ਖੇਤਾਂ ਵਿੱਚ ਸੁੱਟ ਦਿੱਤੇ। ਇਸ ਸਬੰਧੀ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਜਸਵੀਰ ਸਿੰਘ ਨੇ ਦੱਸਿਆ, ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਪੰਪ ਦੇ ਬਿਲਕੁਲ ਸਾਹਮਣੇ ਰਾਤ ਨੂੰ ਦਰਖਤ ਕੱਟੇ ਗਏ ਹਨ ਤਾਂ ਅਸੀਂ ਮੂਣਕ ਪੁਲਿਸ ਨੂੰ ਸੂਚਿਤ ਕਰਦਿਆਂ ਮੌਕਾ ਚੈੱਕ ਕੀਤਾ। ਮੌਕੇ ਉੱਤੇ 407 ਕੈਂਟਰ ਜਿਸਦੇ ਵਿੱਚ ਦਰਖਤਾਂ ਦਾ ਛਾਂਗ ਅਤੇ ਟਾਹਣੀਆਂ ਪਈਆਂ ਸਨ ਇਸ ਤੋਂ ਇਲਾਵਾ ਪੈਟਰੋਲ ਵਾਲੀਆਂ ਆਰੀਆਂ ਅਤੇ ਦਰਖਤਾਂ ਦੀ ਭਾਰੀ ਲੱਕੜ ਵੀ ਬਰਾਮਦ ਕੀਤੀ। ਜਿਸ ਦੇ ਚਲਦਿਆਂ ਵਿਭਾਗ ਨੇ ਮੌਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਦਰਖਤ ਪਏ ਸੀ ਅਤੇ ਰਾਤੋਂ ਰਾਤ ਇਹਨਾਂ ਵਿੱਚੋਂ ਦੋ ਦਰਖਤ ਗਾਇਬ ਸਨ। ਅਸੀਂ ਸਵੇਰੇ ਕਿਸਾਨਾਂ ਦੇ ਖੇਤਾਂ ਵਿੱਚ ਇਨ੍ਹਾਂ ਦਰੱਖਤਾਂ ਦੀ ਭਾਲ ਕਰ ਰਹੇ ਸੀ ਤਾਂ ਸਾਨੂੰ ਜਾਂਚ ਪੜਤਾਲ ਦੌਰਾਨ ਇਹ ਕੱਟੇ ਹੋਏ ਦਰੱਖਤ ਬਰਾਮਦ ਕੀਤੇ। ਜਦੋਂ ਇਸ ਬਾਰੇ ਸਬੰਧਤ ਕਿਸਾਨ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਵਿਭਾਗ ਆਪਣੀ ਕਾਰਵਾਈ ਕਰੇ ਅਸੀਂ ਪੂਰਾ ਸਾਥ ਦੇਵਾਂਗੇ। ਉਪਰੋਕਤ ਬਲਾਕ ਅਫਸਰ ਜਸਵੀਰ ਸਿੰਘ ਕਹਿ ਰਹੇ ਹਨ ਕਿ ਪੈਟਰੋਲ ਪੰਪ ਮਾਲਕ ਨੇ ਮਨਜ਼ੂਰੀ ਲਈ ਹੈ ਪਰ ਜੋ ਡੀ ਦੇ ਦਰਖਤ ਹੁੰਦੇ ਹਨ ਉਹਨਾਂ ਦੀ ਮਨਜ਼ੂਰੀ ਨਹੀਂ ਹੁੰਦੀ। ਦੋ ਦਰਖਤ ਬਿਨਾਂ ਮਨਜ਼ੂਰੀ ਕੱਟੇ ਹਨ, ਵਿਭਾਗ ਵੱਲੋਂ 1927 ਐਕਟ ਦੇ ਤਹਿਤ ਕਾਰਵਾਈ ਕਰਕੇ ਜੁਰਮਾਨਾ ਵਸੂਲਿਆ ਜਾਵੇਗਾ। ਜੇਕਰ ਹੋਰ ਵੀ ਕਾਰਵਾਈ ਹੁੰਦੀ ਹੋਈ ਤਾਂ ਕੀਤੀ ਜਾਵੇਗੀ ਜਾਂਚ ਅਜੇ ਪੜਤਾਲ ਅਧੀਨ ਹੈ ਹੋਰ ਵੀ ਲੋਕਾਂ ਦੇ ਬਿਆਨ ਲਏ ਜਾਣਗੇ। ਜ਼ਮੀਨ ਮਾਲਕ ਰਾਮ ਕੁਮਾਰ ਸਾਬਕਾ ਪੰਚ ਬਸਹਿਰਾ ਨੇ ਕਿਹਾ ਕਿ ਇਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਰਾਤ ਨੂੰ ਦਰੱਖਤ ਕੱਟੇ ਹਨ। ਕਿਉਂਕਿ ਨਾ ਮਜ਼ਦੂਰੀ ਤੋਂ ਦਰੱਖਤ ਕੱਟਣਾ ਜੁਰਮ ਹੈ। ਅਸੀਂ ਫੀਸ ਭਰਨ ਉਪਰੰਤ ਹੀ ਕੱਟੇ ਹਨ ਦੋ ਦਰਖਤ : ਪੰਪ ਮਾਲਕ ਦੂਜੇ ਪਾਸੇ ਇਸ ਪੈਟਰੋਲ ਪੰਪ ਦੇ ਮਾਲਕ ਵਿੱਕੀ ਨੇ ਕਿਹਾ ਕਿ ਅਸੀਂ ਜੋ ਦੋ ਦਰਖਤ ਕੱਟੇ ਹਨ ਉਹਨਾਂ ਦੀ ਬਕਾਇਦਾ ਫੀਸ ਭਰੀ ਹੋਈ ਹੈ ਇਹ ਦਰੱਖਤ ਡੀ ਵਿੱਚ ਨਹੀਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕੱਟੇ ਦਰਖਤ ਡੀ ਵਿੱਚ ਆਉਂਦੇ ਹਨ ਜਾਂ ਨਹੀਂ ਅਤੇ ਮਨਜ਼ੂਰੀ ਲਈ ਗਈ ਹੈ ਜਾਂ ਬਿਨਾਂ ਮਨਜ਼ੂਰੀ ਤੋਂ ਹੀ ਕੱਟੇ ਹਨ। ਇਹ ਤਾਂ ਮਹਿਕਮੇ ਦੀ ਕਾਰਵਾਈ ਮੁਕੰਮਲ ਹੋਣ ਤੇ ਪਤਾ ਲੱਗੇਗਾ।