ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਹੋਏ ਪਰੇਸ਼ਾਨ
ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਹੋਏ ਪਰੇਸ਼ਾਨ
Publish Date: Fri, 10 Apr 2026 06:57 PM (IST)
Updated Date: Sat, 11 Apr 2026 04:12 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸੇਵਾ ਕੇਂਦਰ ਮੁਲਾਜ਼ਮਾਂ ਨੇ ਆਪਣੀ ਤਨਖਾਹ ਦੇ ਬਕਾਏ ਅਤੇ ਹੋਰ ਭੱਤਿਆਂ ਨੂੰ ਲੈ ਕੇ ਕੀਤੀ ਗਈ ਹੜਤਾਲ ਦੇ ਨਾਲ ਸੇਵਾ ਕੇਂਦਰ ਬੰਦ ਰਹੇ। ਸੇਵਾ ਕੇਂਦਰ ਦੇ ਬਾਹਰ ਆਏ ਲੋਕਾਂ ਦਾ ਇਕੱਠ ਨਜ਼ਰ ਆਇਆ ਅਤੇ ਉਹ ਪਰੇਸ਼ਾਨ ਵੀ ਦਿਖ ਰਹੇ ਸਨ। ਸੇਵਾ ਕੇਂਦਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੀ ਦੋ ਸਾਲਾਂ ਦਾ ਟੀਏ ਤੇ ਬੋਨਸ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਹਨਾਂ ਨੂੰ ਹੜਤਾਲ ਤੇ ਜਾਣਾ ਪਿਆ ਇਸ ਦੇ ਨਾਲ ਹੀ ਉਹਨਾਂ ਦੀ ਤਨਖਾਹ ਵਿੱਚੋਂ ਪਿਛਲੇ ਸਾਲ ਕੱਟ ਲਾਇਆ ਸੀ ਲਾਏ ਗਏ ਕੱਟ ਨੂੰ ਜਲਦੀ ਤਨਖਾਹ ਦੇ ਰੂਪ ਵਿੱਚ ਪਾਉਣ ਦਾ ਕੰਪਨੀ ਦੇ ਵਾਅਦਾ ਵੀ ਕੀਤਾ ਸੀ ਪਰ ਉਹ ਅਜੇ ਤੱਕ ਉਹਨਾਂ ਦੇ ਖਾਤੇ ਵਿੱਚ ਨਹੀਂ ਪਾਇਆ ਗਿਆ। ਦੂਜੇ ਪਾਸੇ ਸੇਵਾ ਕੇਂਦਰ ਵਿੱਚ ਕੰਮ ਕਰਾਉਣ ਵਾਲੇ ਜਾਤੀ ਸਰਟੀਫਿਕੇਟ ਬਣਵਾਉਣ ਵਾਲੇ ਆਧਾਰ ਕਾਰਡ ਅਪਡੇਟ ਕਰਵਾਉਣ ਵਾਲੇ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਕਰਵਾਉਣ ਵਾਲੇ ਲੋਕਾਂ ਦੀਆਂ ਸਵੇਰੇ ਹੀ ਸੇਵਾ ਕੇਂਦਰ ਦੇ ਵਾਰ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ। ਪਰ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਉਹਨਾਂ ਨੂੰ ਪਰੇਸ਼ਾਨ ਹੋਣਾ ਪਿਆ ਅਤੇ ਉਹ ਇਕੱਠੇ ਹੋ ਕੇ ਤਹਿਸੀਲਦਾਰ ਦੇ ਦਫਤਰ ਵੀ ਗਏ ਪਰ ਉੱਥੇ ਵੀ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ। ਇਹ ਹੜਤਾਲ ਸੇਵਾ ਕੇਂਦਰ ਮੁਲਾਜ਼ਮਾਂ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।