ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖੁਰਾਕ ਸਪਲਾਈ ਨੇ ਅਹਿਮ ਮਸਲੇ ਵਿਚਾਰੇ
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖੁਰਾਕ ਸਪਲਾਈ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Fri, 06 Mar 2026 05:46 PM (IST)
Updated Date: Fri, 06 Mar 2026 05:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖੁਰਾਕ ਸਪਲਾਈ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮੁਖਤਿਆਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ’ਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਚੀਫ ਪੈਟਰਨ ਗੁਰਦੀਪ ਸਿੰਘ, ਚੇਅਰਮੈਨ ਜਗਦੇਵ ਸਿੰਘ ਢੀਂਡਸਾ, ਪ੍ਰਧਾਨ ਮੁਖਤਿਆਰ ਸਿੰਘ ਸੰਧੂ, ਸਕੱਤਰ ਆਰ ਕੇ ਸਿੰਗਲਾ ਤੇ ਕੈਸ਼ੀਅਰ ਗੁਰਨਾਮ ਸਿੰਘ ਹਾਜ਼ਰ ਹੋਏ। ਮੀਟਿੰਗ ਵਿਚ ਬੁਲਾਰਿਆਂ ਨੂੰ ਕਮੇਟੀ ਵੱਲੋਂ ਦਿੱਤੇ ਵਿਸ਼ੇ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਭਗਵਾਨ ਰਵਿਦਾਸ ਮਹਾਰਾਜ ਜੀ, ਹੋਲਾ ਮੁਹੱਲਾ ਤੇ ਅਮਰੀਕਾ, ਇਜ਼ਾਰਾਈਲ ਤੇ ਇਰਾਨ ਵਿਚ ਚਲ ਰਹੇ ਭਿਆਨਕ ਜੰਗ ਬਾਰੇ ਖੁੱਲ੍ਹ ਕੇ ਵਿਸਥਾਰ ਪੂਰਵਕ ਦੱਸਿਆ, ਜੰਗ ਨਾਲ ਹੋ ਗਏ ਨੁਕਸਾਨ ਬਾਰੇ ਵੀ ਖੁਲਾਸਾ ਕੀਤਾ ਗਿਆ। ਇਸ ਮੌਕੇ ਸਰਿੰਦਰ ਸਿੰਘ ਘੁੰਮਨ ਸਾਬਕਾ ਐੱਮਡੀ ਪਨਸਪ, ਸੁਭਾਸ਼ ਮਹਿਤਾ ਤੇ ਸਰੂਪ ਸਿੰਘ ਸਾਬਕਾ ਫੂਡ ਸਪਲਾਈ ਅਫਸਰ ਮੀਟਿੰਗ ’ਚ ਹਾਜ਼ਰ ਹੋਏ ਮੀਟਿੰਗ ਵਿਚ ਬੋਲਣ ਸਮੇਂ ਸਰੂਪ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਪਟਿਆਲਾ ਦੇ ਲੋਕ ਬਰੋਟਾ, ਪਿੱਪਲ ਤੇ ਨਿੰਮ ਦੇ ਦਰੱਖ਼ਤਾਂ ਨੂੰ ਇਕੋ ਥਾਂ ਹੋਣ ਕਾਰਨ ਤਿਰਬੈਣੀ ਕਹਿੰਦੇ ਹਨ ਤੇ ਉਨ੍ਹਾਂ ਦੀ ਪੂਜਾ ਵੀ ਕਰਦੇ ਹਨ , ਉਸੇ ਤਰ੍ਹਾਂ ਪਟਿਆਲਾ ਦੇ ਲੋਕ ਪਟਿਆਲਾ ਦੀਆਂ ਤਿੰਨ ਮਹਾਨ ਸ਼ਖ਼ਸੀਅਤਾਂ ਦਸੌਦੀ ਰਾਮ ਵੀਰ ਜੀ, ਡਾ. ਖੁਸਦੇਵਾ ਸਿੰਘ ਤੇ ਮਹਾਨ ਹਿਸਟੋਰੀਅਨ ਡਾ ਗੰਢਾ ਸਿੰਘ ਦੀ ਵੀ ਤਿਰਬੈਣੀ ਦੇ ਦਰੱਖਤਾਂ ਦੀ ਤਰ੍ਹਾਂ ਪੂਜਾ ਕਰਦੇ ਹਨ, ਕਿਉਂਕਿ ਸਰੂਪ ਸਿੰਘ ਨੇ ਬਹੁਤ ਵਿਸਥਾਰ ਨਾਲ ਦੱਸਿਆ ਕਿ ਪਟਿਆਲਾ ਨੂੰ ਇਨਾਂ ਤਿੰਨਾਂ ਸ਼ਖ਼ਸੀਅਤਾਂ ਦੀ ਬਹੁਤ ਦੇਣ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਨਾ ਮੰਗਾ ਦੀ ਪੂਰਤੀ ਲਈ ਇਸ ਬਜਟ ਵਿਚ ਵਿਤੀ ਪ੍ਰਬੰਧ ਨਾ ਕੀਤਾ ਗਿਆ।