ਪੈਨਸ਼ਨਰਾਂ ਦੇ ਡੀਏ ਤੇ ਸੋਧੀ ਪੈਨਸ਼ਨ ਦੇ ਬਕਾਏ ਜਾਰੀ ਕਰੇ ਸਰਕਾਰ : ਸੰਧੂ
ਪੈਨਸ਼ਨਰਜ਼ ਦੇ ਲਟਕੇ ਹੋਏ ਡੀ.ਏ ਤੇ ਸੋਧੀ ਪੈਨਸਨ ਬਕਾਏ ਸਰਕਾਰ ਕਰੇ ਜਲਦੀ ਜਾਰੀ: ਸੰਧੂ
Publish Date: Wed, 08 Apr 2026 04:27 PM (IST)
Updated Date: Wed, 08 Apr 2026 04:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖੁਰਾਕ ਤੇ ਸਪਲਾਈ ਯੁਨਿਟ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮੁਖਤਿਆਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਚੀਫ ਪੈੰਟਰਨ ਗੁਰਦੀਪ ਸਿੰਘ, ਪ੍ਰਧਾਨ ਮੁਖਤਿਆਰ ਸਿੰਘ ਸੰਧੂ, ਸਕੱਤਰ ਆਰ.ਕੇ.ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਕੌਸਲ ਰਾਓ ਸਿੰਗਲਾ ਤੇ ਕੈਸ਼ੀਅਰ ਗੁਰਨਾਮ ਸਿੰਘ ਹਾਜ਼ਰ ਹੋਏ। ਸਭ ਤੋ ਪਹਿਲਾਂ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਹੋਈ ਦਰਦਨਾਕ ਮੌਤ ਤੇ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ। ਇਸ ਤਰ੍ਹਾਂ ਨਾਲ ਹੋਈ ਮੌਤ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਸੱਚ ਸਾਹਮਣੇ ਲਿਆਉਣ ਲਈ ਸਿਰਫ ਸੀ.ਬੀ.ਆਈ ਦੀ ਜਾਂਚ ਹੀ ਇਕੋ ਇਕ ਰਸਤਾ ਹੈ, ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਸੇਵਾਮੁਕਤ ਖੁਰਾਕ ਸਪਲਾਈ ਅਫਸਰ ਸਿੰਘ ਹਰਪ੍ਰੀਤ ਸਿੰਘ ਬਾਈਆ ਐਸੋਸੀਏਸ਼ਨ ’ਚ ਸਾਮਿਲ ਹੋਏ ਤੇ ਮੈਂਬਰ ਬਣੇ। ਇਸ ਉਪਰੰਤ ਉਨਾ ਨੂੰ ਪ੍ਰਬੰਧਕ ਕਮੇਟੀ ਵਲੋ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਸੰਧੂ ਨੇ ਦੱਸਿਆ ਕਿ 12 ਮਾਰਚ ਨੂੰ ਬੋਰਡਾਂ, ਕਾਰਪੋਰੇਸ਼ਨਾ ਤੇ ਹੋਰ ਅਦਾਰਿਆਂ ਦੇ ਪਟੀਸ਼ਨਰਜ ਦੇ ਹਁਕ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋ ਕੀਤੇ ਗਏ ਫੈਸਲੇ ਨੂੰ ਸਰਕਾਰ ਨਿਸਚਿਤ ਸਮੇ ਵਿਚ ਇਨ ਬਿਨ ਪਾਲਣਾ ਕਰਨ ਲਈ ਅਪੀਲ ਕੀਤੀ। ਇਸ ਫੈਸਲੇ ਨੂੰ ਹੋਰ ਲਮਕਾਉਣ ਦੀ ਕੋਸ਼ਿਸ਼ ਨਾ ਕਰੇ। ਚੀਫ ਪੈੰਟਰਨ ਗੁਰਦੀਪ ਸਿੰਘ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ 80 ਸਾਲ ਤੋ ਵੱਧ ਉਮਰ ਦੇ ਕਰਮਚਾਰੀ ਡਿਜੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨਾ ਦੀਆ ਉਂਗਲਾਂ ਦੇ ਨਿਸ਼ਾਨ ਤੇ ਅੱਖਾਂ ਕਾਰਨ ਆਜਿਹਾ ਨਹੀ ਹੋ ਸਕਿਆ ਕਿਉਂਕਿ ਇਹ ਮਾਈਕਰੋ ਟੈਸਟ ਦੌਰਾਨ ਦਿਖਾਈ ਨਹੀ ਦੇ ਰਿਹਾ। ਇਸ ਲਈ ਸਰਕਾਰ ਨੂੰ ਕੋਈ ਨਾ ਕੋਈ ਬਨਦਾ ਰਸਤਾ ਲਭਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਬਜ਼ੁਰਗ ਨਾਗਰਿਕਾਂ ਨੂੰ ਆਪ ਣੀ ਪੈਨਸ਼ਨ ਲੈਣ ਲਈ ਕੋਈ ਮੁਸ਼ਕਿਲ ਨਾ ਆਵੇ।