ਪੈਨਸ਼ਨਰਾਂ ਨੇ ਸਰਕਾਰ ਤੋਂ ਮੰਗਾਂ ਤੇ ਮਸਲਿਆਂ ਦਾ ਮੰਗਿਆ ਹੱਲ
ਪੈਨਸ਼ਨਰਾਂ ਨੇ ਸਰਕਾਰ ਤੋਂ ਮੰਗਾਂ ਤੇ ਮਸਲਿਆਂ ਦਾ ਮੰਗਿਆ ਹੱਲ
Publish Date: Thu, 05 Mar 2026 04:13 PM (IST)
Updated Date: Fri, 06 Mar 2026 04:00 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਦ ਸੁਨਾਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਵਿਖੇ ਹੋਈ ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਪੈਨਸ਼ਨਰਾਂ ਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਚੰਦ ਅਗਰਵਾਲ, ਚੇਤ ਰਾਮ ਢਿੱਲੋਂ ਅਤੇ ਡਾਕਟਰ ਸ਼ਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਰਕਾਰ ਬਣਨ ਤੋਂ ਬਾਅਦ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਸੀ ਲੇਕਿਨ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੈਨਸ਼ਨਰਾਂ ਅਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਮੂੰਹ ਅੱਡੀ ਖੜ੍ਹੀਆਂ ਹਨ। ਉਨ੍ਹਾਂ ਆਖਿਆ ਕਿ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਵੱਲੋਂ 8 ਮਾਰਚ ਨੂੰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ, ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਮੀਟਿੰਗ ਵਿਚ ਸ਼ਾਮਲ ਹੋਏ ਫੈਮਿਲੀ ਪੈਨਸ਼ਨਰਜ਼ ਬਲਦੇਵ ਕੌਰ ਪਤਨੀ ਲੇਟ ਨਾਜ਼ਰ ਸਿੰਘ ਧਰਮਗੜ੍ਹ ਦਾ ਹਾਰ ਪਾਕੇ ਸਨਮਾਨ ਕੀਤਾ ਗਿਆ। ਇਸ ਮੌਕੇ ਖਜਾਨਚੀ ਗਿਰਧਾਰੀ ਲਾਲ ਜਿੰਦਲ , ਮਾਸਟਰ ਅੰਤਰ ਸਿੰਘ ਆਨੰਦ, ਕਰਮ ਸਿੰਘ ਛਾਜਲੀ, ਜਗਦੇਵ ਸਿੰਘ ਚੀਮਾ, ਬਰੇਸ ਕੁਮਾਰ ਗਰਗ , ਰਜਿੰਦਰ ਕੁਮਾਰ ਗਰਗ, ਸੁਖਦੇਵ ਸਿੰਘ ਚੀਮਾ, ਕਰਨੈਲ ਸਿੰਘ ਜਖੇਪਲ, ਪਿਆਰਾ ਸਿੰਘ ਖੋਖਰ , ਹਰਨੇਕ ਸਿੰਘ ਖੋਖਰ, ਕ੍ਰਿਸ਼ਨ ਸਿੰਘ ਜਖੇਪਲ ,ਧੰਨ ਸਿੰਘ ਛਾਜਲੀ, ਰਤਨ ਲਾਲ, ਪ੍ਰਕਾਸ਼ ਸਿੰਘ ਕੰਬੋਜ਼ ,ਪ੍ਰਿੰਸੀਪਲ ਮੇਵਾ ਸਿੰਘ ਚੱਠਾ, ਬਲਦੇਵ ਕੌਰ ਧਰਮਗੜ੍ਹ ਹਾਜ਼ਰ ਸਨ।