ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ ਕੀਤਾ ਰੋਸ ਪ੍ਰਦਰਸ਼ਨ
Publish Date: Mon, 09 Mar 2026 02:17 PM (IST)
Updated Date: Mon, 09 Mar 2026 02:21 PM (IST)

ਡੀਸੀ ਦਫਤਰ ਤੋਂ ਲਾਲ ਬੱਤੀ ਚੌਕ ਤੱਕ ਕੀਤਾ ਰੋਸ ਮਾਰਚ, ਘੜਾ ਭੰਨਿਆ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਐਤਵਾਰ ਨੂੰ ਮੁਹਾਲੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੇ ਖ਼ਿਲਾਫ਼ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਲਾਲ ਬੱਤੀ ਤੱਕ ਰੋਸ ਮਾਰਚ ਕਰਦਿਆਂ ਜਾਮ ਲਾਇਆ। ਇਸ ਦੌਰਾਨ ਉਨ੍ਹਾਂ ਚੌਕ ਵਿਚ ਘੜਾ ਭੰਨਦਿਆਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜੋ਼ਰਦਾਰ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੀ ਅਗਵਾਈ ਯੂਨਿਟ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ, ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਿੱਤ ਸਕੱਤਰ ਕਰਨੈਲ ਸਿੰਘ ਸੇਖੋ, ਯੂਨਿਟ ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਜਿਲਾ ਸੀਨੀਅਰ ਮੀਤ ਪ੍ਰਧਾਨ ਆਰਐਲ ਪਾਂਧੀ, ਵਿੱਤ ਸਕੱਤਰ ਲਾਭ ਸਿੰਘ, ਮਲਕੀਤ ਸਿੰਘ ਖੱਟੜਾ ਅਤੇ ਮਹਿੰਦਰ ਸਿੰਘ ਤਕੀਪੁਰ ਨੇ ਕਰਦਿਆਂ ਕਿਹਾ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ ਅਨੁਸਾਰ ਮੁਲਾਜਮ- ਪੈਨਸ਼ਨਰ ਆਪਣੀਆਂ ਜਾਇਜ ਅਤੱ ਹੱਕੀ ਮੰਗਾਂ ਲਈ ਮੁਹਾਲੀ ਵਿੱਚ ਰੋਸ ਵਿਖਾਵਾ ਕਰਨ ਪੁੱਜੇ ਸਨ। ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕਰਦੇ ਮੁਲਾਜਮ ਅਤੇ ਪੈਨਸ਼ਨਰਾਂ ਤੇ ਪੁਲਿਸ ਵੱਲੋ ਲਾਠੀਚਾਰਜ, ਪਾਣੀ ਦੀ ਬੁਛਾਰਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਵੀਹ ਤੋ ਵੱਧ ਮੁਲਾਜ਼ਮ ਫੱਟੜ ਕਰ ਦਿੱਤੇ ਅਤੇ ਮੁਲਾਜ਼ਮਾਂ ਦੀਆਂ ਪੱਗਾਂ ਤੇ ਮਹਿਲਾਵਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ, ਜਿਸਦੀ ਸਖਤ ਲਫਜਾਂ ਵਿੱਚ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਮੰਗਾਂ ਮੰਨਣ ਦੀ ਬਜਾਏ ਅੰਨੇ ਤਸ਼ੱਦਦ ਤੇ ਉਤਰ ਆਈ ਹੈ, ਜਿਸਦੇ ਨਤੀਜੇ ਗੰਭੀਰ ਨਿਕਲਣਗੇ। ਪੰਜਾਬ ਸਰਕਾਰ ਵੱਲੋ ਪੇਸ਼ ਕੀਤੇ ਗਏ ਬਜਟ ਵਿੱਚ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਕੋਈ ਰਾਹਤ ਨਾ ਦੇਣਾ ਵੀ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੇਸ਼ ਕੀਤੇ ਗਏ ਬਜਟ ਤੋ ਸਾਫ ਜਾਹਰ ਹੁੰਦਾ ਹੈ ਕਿ ਇਹ ਸਰਕਾਰ ਮੁਲਾਜਮ ਅਤੇ ਪੈਨਸ਼ਨਰ ਦੋਖੀ ਸਰਕਾਰ ਹੈ। ਇਹ ਹੱਕਾਂ ਦੀ ਮੰਗ ਕਰ ਰਹੇ ਲੋਕਾਂ ਦੀ ਅਵਾਜ ਲਾਠੀ ਅਤੇ ਗੋਲੀ ਨਾਲ ਦਬਾਉਣਾ ਚਾਹੁੰਦੀ ਹੈ।ਇਸ ਮੌਕੇ ਗੁਰਬੰਸ ਸਿੰਘ, ਤਿਰਲੋਚਨ ਸਿੰਘ, ਬਲਦੇਵ ਸਿੰਘ ਰਤਨ, ਜੁਗਰਾਜ ਸਿੰਘ, ਜੰਟ ਸਿੰਘ ਸੋਹੀਆਂ, ਗੁਰਦੇਵ ਸਿੰਘ ਲੂੰਬਾ, ਮਨਮੋਹਨ ਸਿੰਘ, ਨਿਹਾਲ ਸਿੰਘ ਮਾਨ, ਗਿਰਧਾਰੀ ਲਾਲ, ਤੇਜਾ ਸਿੰਘ, ਨੰਦ ਲਾਲ ਮਲਹੋਤਰਾ, ਕਰਮਜੀਤ ਸਿੰਘ, ਰਘੁਨਾਥ, ਸਰਦਾਰਾ ਸਿੰਘ, ਸਤੀਸ਼ ਕੁਮਾਰ, ਲਾਲ ਚੰਦ ਸੈਣੀ, ਸੁਰਿੰਦਰ ਸਿੰਘ ਸੋਢੀ, ਮਹੇਸ਼ ਜੌਹਰ, ਅਸ਼ੋਕ ਡੱਲਾ, ਰਜਿੰਦਰ ਸਿੰਘ ਚੰਗਾਲ, ਵੈਦ ਹਾਕਮ ਸਿੰਘ, ਰਜਿੰਦਰ ਗੋਇਲ, ਅਸ਼ੋਕ ਸ਼ਰਮਾ, ਰਾਜ ਕੁਮਾਰ ਬਾਂਸਲ, ਤਿਲਕ ਰਾਜ ਸਤੀਜਾ ਮੌਜੂਦ ਸਨ।