ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਰੈਲੀ, ਨਾਅਰੇਬਾਜ਼ੀ
ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਰੋਸ ਰੈਲੀ, ਨਾਅਰੇਬਾਜ਼ੀ
Publish Date: Mon, 02 Mar 2026 04:36 PM (IST)
Updated Date: Tue, 03 Mar 2026 04:03 AM (IST)

8 ਮਾਰਚ ਨੂੰ ਮੋਹਾਲੀ ’ਚ ਕਰਨਗੇ ਸੂਬਾ ਪੱਧਰੀ ਪ੍ਰਦਰਸ਼ਨ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਚ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ ਕਰ ਰਹੀ ਹੈ। ਇਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜ਼ਮ ਤੇ ਪੈਨਸ਼ਨਰ ਤਿੱਖੇ ਸੰਘਰਸ਼ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੁਲਾਜ਼ਮ, ਪੈਨਸ਼ਨਰ ਜੁਆਇੰਟ ਫਰੰਟ ਦੇ ਫੈਸਲੇ ਮੁਤਾਬਕ 8 ਮਾਰਚ ਨੂੰ ਮੋਹਾਲੀ ਵਿਚ ਸੂਬਾ ਪੱਧਰੀ ਵਿਸ਼ਾਲ ਸਾਂਝਾ ਧਰਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਪੇਅ ਕਮਿਸ਼ਨ ਦੀਆਂ ਸਿਫ਼ਾਰਿਸਾਂ ਅਨੁਸਾਰ 2.59 ਦਾ ਗੁਣਾਂਕ ਨਾ ਦਿੱਤਾ ਗਿਆ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 16% ਮਹਿੰਗਾਈ ਭੱਤਾ ਤੇ ਭੱਤੇ ਦੀਆਂ ਰਹਿੰਦੀਆਂ 5 ਕਿਸਤਾਂ ਤੇ ਬਕਾਏ ਜਾਰੀ ਨਾ ਕੀਤੇ ਗਏ, ਮਹਿੰਗਾਈ ਭੱਤੇ ਵਿਚ ਵਾਧਾ ਨਾ ਕੀਤਾ ਗਿਆ, 2004 ਤੋਂ ਬਾਅਦ ਭਰਤੀ ਹੋਈ ਮੁਲਾਜ਼ਮਾਂ ਦੀ ਪੂਰੀ ਪੈਨਸ਼ਨਰ ਬਹਾਲ ਨਾ ਕੀਤੀ ਗਈ ਤੇ ਬਾਕੀ ਦੀਆਂ ਹੋਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ, ਵਿੱਤ ਸਕੱਤਰ ਕਰਨੈਲ ਸਿੰਘ ਸੇਖੋ, ਸੀਨੀਅਰ ਮੀਤ ਪ੍ਰਧਾਨ ਆਰਐੱਲ ਪਾਂਧੀ, ਸਕੱਤਰ ਜਨਰਲ ਸੁਖਦੇਵ ਸਿੰਘ ਭਵਾਨੀਗੜ੍ਹ, ਵਿੱਤ ਸਕੱਤਰ ਕਰਨੈਲ ਸਿੰਘ ਸੇਖੋਂ, ਮੁੱਖ ਸਲਾਹਕਾਰ, ਸੰਗਰੂਰ ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜਸਦੇਵ ਸਿੰਘ ਧੂਰੀ, ਸਤਵੰਤ ਸਿੰਘ ਸੰਧੂ, ਵੇਦ ਸਿੰਘ ਸਿੱਧੂ, ਚੇਤ ਰਾਮ ਢਿੱਲੋਂ, ਕਸ਼ਮੀਰ ਸਿੰਘ ਰੋੜੇਵਾਲ, ਸੁਖਦੇਵ ਸਿੰਘ ਭਵਾਨੀਗੜ, ਜੀਤ ਸਿੰਘ ਢੀਡਸਾ, ਡਾ, ਅਮਰਜੀਤ ਸਿੰਘ, ਅਵਿਨਾਸ਼ ਸ਼ਰਮਾ, ਨਰਿੰਦਰਜੀਤ ਸਿੰਘ ਅਮਰਗੜ੍ਹ ਮੌਜੂਦ ਸਨ।