ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰੇ : ਸੰਧੂ
ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰੇ: ਸੰਧੂ
Publish Date: Thu, 08 Jan 2026 05:46 PM (IST)
Updated Date: Thu, 08 Jan 2026 05:48 PM (IST)

ਫੋਟੋ 8ਪੀਟੀਐਲ: 19 ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਖੁਰਾਕ ਸਪਲਾਈ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮੁਖਤਿਆਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਚੀਫ ਪੈਟਰਨ ਗੁਰਦੀਪ ਸਿੰਘ, ਪ੍ਰਧਾਨ ਮੁਖਤਿਆਰ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਕੌਸਲ ਰਾੳ ਸਿੰਗਲਾ ਤੇ ਸਕੱਤਰ ਆਰ ਕੇ ਸਿੰਗਲਾ ਸਮੇਤ ਭਾਰੀ ਗਿਣਤੀ ਵਿੱਚ ਮੈਬਰ ਹਾਜ਼ਰ ਹੋਏ। ਸਭ ਤੋਂ ਪਹਿਲਾਂ ਸੇਵਾ ਮੁਕਤ ਡੀ.ਐਫ.ਐਸ.ਸੀ ਐਸ ਬੀ ਸਚਦੇਵਾ ਤੇ ਸਹਾਇਕ ਖੁਰਾਕ ਸਪਲਾਈ ਅਫਸਰ ਰੂੜਾ ਰਾਮ ਦਾ ਦਿਹਾਂਤ ਹੋਣ ਕਾਰਨ ਦੋ, ਮਿੰਟ ਤੱਕ ਮੋਨ ਧਾਰ ਕੇ ਵਿਛੜੀਆਂ ਰੂਹਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਸੁਦੇਸ ਵਰਮਾਜੋ ਅਮਰੀਕਾ ਤੋ ਇੰਡੀਆ ਵਾਪਸ ਆਏ ਹਨ ਉਹ ਜਲਦੀ ਹੀ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਵਿਚ ਪਹੁੰਚੇ, ਇਨ੍ਹਾਂ ਨੂੰ ਚੀਫ ਪੈਟਰਨ ਗੁਰਦੀਪ ਸਿੰਘ ਤੇ ਪ੍ਰਧਾਨ ਮੁਖਤਿਆਰ ਸਿੰਘ ਸੰਧੂ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਨੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਗੁਰਬਚਨ ਸਿੰਘ ਜੋ ਕਿ ਕੈਨੇਡਾ ਤੋਂ ਆਏ ਹੋਏ ਹਨ ਵਿਸ਼ੇਸ਼ ਤੌਰ ਤੇ ਮੀਟਿਗ ਵਿਚ ਹਾਜ਼ਰ ਰਹੇ। ਮੀਟਿੰਗ ਵਿਚ ਜਿਥੇ ਵਖ ਵਖ ਵਿਸ਼ਿਆ ’ਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਉਥੇ ਨਵੇ ਸਾਲ ਦੀ ਵਧਾਈ ਵੀ ਦਿਤੀ ਗਈ। ਮੀਟਿੰਗ ਦੌਰਾਨ ਪ੍ਰਧਾਨ ਸੰਧੂ ਤੇ ਸਕੱਤਰ ਆਰ ਕੇ ਸਿੰਗਲਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਜੀ ਨੇ 17 ਦਸੰਬਰ 1982 ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਪੈਨਸਨ ਨਾ ਤਾ ਕੋਈ ਖੈਰਾਤ ਹੈ ਨਾ ਹੀ ਬਖਸ਼ੀਸ਼ ਸਗੋਂ ਇਹ ਰੁਜ਼ਗਾਰਦਾਤਾ ਵਲੋਂ ਆਪਣੇ ਕਰਮਚਾਰੀਆਂ ਕਿਹਾ ਕਿ ਸੂਬਾ ਸਰਕਾਰਾਂ ਨੇ ਸਾਲ 2004 ’ਚ ਪੈਨਸਨ ਬੰਦ ਕਰਕੇ ਸੇਵਾ ਮੁਕਤ ਮੁਲਾਜ਼ਮਾਂ ਨਾਲ ਭਾਰੀ ਬੇਇਨਸਾਫ਼ੀ ਕੀਤੀ ਹੈ, ਆਗੂਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਲਈ ਅਪੀਲ ਕੀਤੀ ਗਈ, ਤੇ ਇਸ ਦੇ ਨਾਲ ਹੀ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਰੋਕਿਆ ਗਿਆ 16 ਫੀਸਦੀ ਡੀ.ਏ ਵੀ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਤੁਰੰਤ ਦੇਣ ਲਈ ਆਪੀਲ ਕੀਤੀ ਗਈ।