26 ਤੋਂ 27 ਅਪ੍ਰੈਲ ਪਵਨ ਗੁਪਤਾ ਜਾਣਗੇ ਹਰਿਦੁਆਰ
26 ਤੋਂ 27 ਅਪ੍ਰੈਲ ਪਵਨ ਗੁਪਤਾ ਜਾਣਗੇ ਹਰਿਦੁਆਰ
Publish Date: Fri, 24 Apr 2026 04:31 PM (IST)
Updated Date: Fri, 24 Apr 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਪਟਿਆਲਾ, ਪੰਜਾਬ ਤੋਂ ਦੋ ਦਿਨਾਂ ਦੌਰੇ 26 ਤੋਂ 27 ਅਪ੍ਰੈਲ ਲਈ ਹਰਿਦੁਆਰ ਜਾਣਗੇ, ਜਿੱਥੇ ਉਹ ਸ਼ਿਵ ਸੈਨਾ ਹਿੰਦੁਸਤਾਨ ਉੱਤਰਾਖੰਡ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਵਿਚ ਹਿੱਸਾ ਲੈਣਗੇ ਅਤੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਪ੍ਰਗਟ ਉਤਸਵ ਦੇ ਸਬੰਧ ਵਿਚ ਸ਼੍ਰੀ ਅਖੰਡ ਪਰਸ਼ੂਰਾਮ ਅਖਾੜੇ ਦੀ ਅਗਵਾਈ ਵਿਚ ਹਰਿਦੁਆਰ ਵਿਚ ਕੱਢੀ ਜਾ ਰਹੀ ਸ਼ੋਭਾ ਯਾਤਰਾ ’ਚ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲੈਣਗੇ। ਜਿੱਥੇ ਉਹ ਸ਼ਿਵ ਸੈਨਾ ਹਿੰਦੁਸਤਾਨ ਉੱਤਰਾਖੰਡ ਦੇ ਸੀਨੀਅਰ ਆਗੂਆਂ ਦੀ ਮੀਟਿੰਗ ’ਚ ਹਿੱਸਾ ਲੈਣਗੇ ਤੇ ਅਤੇ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦੇ ਪ੍ਰਗਟ ਉਤਸਵ ਦੇ ਖੁਸ਼ੀ ਵਿਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿਚ ਹਿੱਸਾ ਲੈਣਗੇ। ਇਹ ਜ਼ਿਕਰਯੋਗ ਹੈ ਕਿ ਫਰਵਰੀ 2026 ਵਿਚ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਸਾਲਾਨਾ ਪਾਠ ਹੋਇਆ ਸੀ। ਉਸ ਸਮੇਂ ਹਰਿਦੁਆਰ ਤੋਂ ਕਈ ਮਹਾਨ ਸੰਤ ਵੀ ਇਸ ਧਾਰਮਿਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਆਏ ਸਨ ਅਤੇ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਅਖਿਲ ਭਾਰਤੀ ਹਿੰਦੂ ਮੰਦਰ ਪ੍ਰਬੰਧਨ ਐਕਟ ਤੇ ਆਪਣਾ ਆਸ਼ੀਰਵਾਦ ਅਤੇ ਸਮਰਥਨ ਦੇਣ ਬਾਰੇ ਗੱਲ ਕੀਤੀ ਸੀ। ਹੁਣ ਜਦੋਂ ਸ਼੍ਰੀ ਅਖੰਡ ਪਰਸ਼ੂਰਾਮ ਅਖਾੜੇ ਦੇ ਰਾਸ਼ਟਰੀ ਪ੍ਰਧਾਨ ਪੰਡਿਤ ਅਧੀਰ ਕੌਸ਼ਿਕ ਨੇ ਇਕ ਵਿਸ਼ੇਸ਼ ਸੱਦਾ ਦਿੱਤਾ ਹੈ ਅਤੇ ਇਸ ਵਿੱਚ ਹਿੱਸਾ ਲੈਣ ਲਈ ਬੇਨਤੀ ਕੀਤੀ ਹੈ।