ਪਟਿਆਲਾ ਸ਼ਮਸ਼ਾਨਘਾਟ ’ਚੋਂ ਅਸਥੀਆਂ ਹੋਈਆਂ ਗਾਇਬ
ਪਟਿਆਲਾ ਸ਼ਮਸ਼ਾਨਘਾਟ ਚੋਂ ਅਸਥੀਆਂ ਹੋਈਆਂ ਗਾਇਬ
Publish Date: Sun, 04 Jan 2026 04:22 PM (IST)
Updated Date: Sun, 04 Jan 2026 05:35 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਘਲੋੜੀ ਗੇਟ ਸਥਿਤ ਸ਼ਮਸ਼ਾਨਘਾਟ ’ਚੋਂ ਅਸਥੀਆਂ ਗਾਇਬ ਹੋ ਗਈਆਂ ਹਨ। ਇਸ ਦਾ ਪਤਾ ਲੱਗਦਿਆਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੇਅਰ ਕੁੰਦਨ ਗੋਗੀਆ ਵਲੋਂ ਵੀ ਮੌਕੇ ਦਾ ਜਾਇਜ਼ਾ ਲਿਆ ਗਿਆ। ਐਤਵਾਰ ਸਵੇਰੇ ਵੀਰ ਜੀ ਦੀਆਂ ਮੜੀਆਂ ਵਿਚ ਕੁਝ ਲੋਕ ਫੁੱਲ ਇਕੱਠੇ ਕਰਨ ਪੁੱਜੇ ਤਾਂ ਸਾਰੀ ਚਿਤਾ ਖਿਲਰੀ ਹੋਈ ਸੀ ਤੇ ਕਈ ਫੁੱਲ ਗਾਇਬ ਸਨ। ਇਥੇ ਮੌਜੂਦ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗਵਾਸ ਹੋ ਗਏ ਸੀ ਤੇ ਦੋ ਦਿਨ ਪਹਿਲਾਂ ਘਲੋੜੀ ਗੇਟ ਸਥਿਤ ਵੀਰ ਜੀ ਦੀਆਂ ਮੜੀਆਂ ਵਿਚ ਸਸਕਾਰ ਕੀਤਾ ਗਿਆ ਸੀ। ਅੱਜ ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨਾਲ ਇੱਥੇ ਫੁੱਲ ਲੈਣ ਪੁੱਜੇ ਤਾਂ ਕੁਝ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਬਾਰੇ ਮੜੀਆਂ ਦੇ ਇੰਚਾਰਜ ਤੇ ਸਫ਼ਾਈ ਸੇਵਕ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਣਜਾਣਤਾ ਪ੍ਰਗਟਾਈ ਹੈ ਅਤੇ ਕਾਫੀ ਪੁੱਛ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੱਧੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਮੜੀਆਂ ’ਚ ਆ ਰਹੇ ਹਨ ਤੇ ਸੰਭਾਵਨਾ ਹੈ ਜਾਦੂ ਟੂਣੇ ਆਦਿ ਦੇ ਮਕਸਦ ਲਈ ਅੰਜਾਮ ਦਿੱਤਾ ਗਿਆ ਹੋਵੇ। ਮੌਕੇ ਦਾ ਜਾਇਜ਼ਾ ਲੈਣ ਪੁੱਜੇ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪਰਿਵਾਰ ਨੇ ਸੂਚਨਾ ਦਿੱਤੀ ਸੀ ਤੇ ਮੜੀਆਂ ’ਚ ਮੌਜੂਦ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।