Patiala News : ਭੈਣ ਨੂੰ ਬਚਾਉਣ ਗਏ ਭਰਾ ਨੂੰ ਆਰਟੀਏ ਕਲਰਕ ਨੇ ਮਾਰੀਆਂ ਗੋਲ਼ੀਆਂ, ਹਾਲਤ ਗੰਭੀਰ
ਥਾਣਾ ਅਨਾਜ ਮੰਡੀ ਦੇ ਘੁੰਮਣ ਨਗਰ ਨਿਵਾਸੀ ਆਰਟੀਓ ਆਫਿਸ ਕੇ ਕਲਰਕ ਨੇ ਆਪਣੇ ਹੀ ਸਾਲ਼ੇ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਸਮੇਂ ਦੋ ਗੋਲ਼ੀਆਂ ਲੱਗਣ ਤੋਂ ਵਿਅਕਤੀ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਨਿਵਾਸੀ ਤਫਜਲਪੁਰਾ ਪਟਿਆਲਾ ਦੇ ਰੂਪ ਵਿੱਚ ਹੋਈ ਹੈ।
Publish Date: Sun, 29 Mar 2026 08:17 PM (IST)
Updated Date: Sun, 29 Mar 2026 08:21 PM (IST)
ਸਟਾਫ ਰਿਪੋਰਟਰ •ਪੰਜਾਬੀ ਜਾਗਰਣ• ਪਟਿਆਲਾ : ਥਾਣਾ ਅਨਾਜ ਮੰਡੀ ਦੇ ਘੁੰਮਣ ਨਗਰ ਨਿਵਾਸੀ ਆਰਟੀਓ ਆਫਿਸ ਕੇ ਕਲਰਕ ਨੇ ਆਪਣੇ ਹੀ ਸਾਲ਼ੇ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਸਮੇਂ ਦੋ ਗੋਲ਼ੀਆਂ ਲੱਗਣ ਤੋਂ ਵਿਅਕਤੀ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਨਿਵਾਸੀ ਤਫਜਲਪੁਰਾ ਪਟਿਆਲਾ ਦੇ ਰੂਪ ਵਿੱਚ ਹੋਈ ਹੈ।
ਘਟਨਾ 27 ਮਾਰਚ ਨੂੰ ਦੁਪਹਿਰ ਬਾਅਦ ਵਾਪਰੀ, ਜਿਸ ਤੋਂ ਬਾਅਦ ਜ਼ਖ਼ਮੀ ਦੇ ਭਰਾ ਦਲਜੀਤ ਸਿੰਘ ਦੇ ਬਿਆਨਾਂ ’ਤੇ ਆਰਟੀਏ ਕਲਰਕ ਹਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਐਤਵਾਰ ਨੂੰ ਮੁਲਜ਼ਮ ਨੂੰ ਕਾਬੂ ਕਰ ਲਿਆ ਪਰ ਅਧਿਕਾਰਕ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਜ਼ਖ਼ਮੀ ਬਲਜੀਤ ਸਿੰਘ ਦੇ ਜਿਸਦੀ ਛਾਤੀ ’ਚ ਗੋਲ਼ੀਆਂ ਲੱਗੀਆਂ ਸਨ, ਦੀ ਹਾਲਤ ਗੰਭੀਰ ਬਣੀ ਹੈ।
ਘਟਨਾ ਦੇ ਅਨੁਸਾਰ ਹਰਵਿੰਦਰ ਸਿੰਘ ਦਾ ਵਿਆਹ ਸਾਲ 2000 ਵਿੱਚ ਹੋਇਆ ਸੀ ਅਤੇ ਉਸਦੀ ਪਤਨੀ ਈਟੀਓ ਦੇ ਅਹੁਦੇ ’ਤੇ ਤੈਨਾਤ ਹੈ। 27 ਮਾਰਚ ਨੂੰ ਹਰਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੇ ਆਪਣੇ ਭਰਾ ਦਲਜੀਤ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਪਤੀ ਹਰਵਿੰਦਰ ਸਿੰਘ ਸ਼ਰਾਬ ਪੀਕੇ ਕੁੱਟਮਾਰ ਕਰ ਰਿਹਾ ਹੈ। ਜਿਸ ਤੋਂ ਬਾਅਦ ਦਲਜੀਤ ਸਿੰਘ ਆਪਣੇ ਭਰਾ ਬਲਜੀਤ ਸਿੰਘ ਨੂੰ ਨਾਲ ਕੇ ਆਪਣੀ ਭੈਣ ਘਰ ਪਹੁੰਚਿਆ ਤਾਂ ਦੇਖਿਆ ਕਿ ਘਰ ਅੰਦਰੋਂ ਬੰਦ ਸੀ ਤੇ ਹਰਵਿੰਦਰ ਸਿੰਘ ਜੰਦਰਾ ਲਗਾ ਕੇ ਛੱਤ 'ਤੇ ਖੜ੍ਹਾ ਝਗੜਾ ਕਰ ਰਿਹਾ ਸੀ।
ਉਸ ਦੇ ਹੱਥ ’ਚ ਰਿਵਾਲਵਰ ਦੇਖ ਕੇ ਦੋਵੇ ਭਰਾ ਘਬਰਾ ਗਏ ਕਿ ਕੋਈ ਨਕਸਾਨ ਨਾ ਪਹੁੰਚਾ, ਜਿਸ ਕਾਰਨ ਉਨ੍ਹਾਂ ਨੇ ਬਲਜੀਤ ਸਿੰਘ ਨੂੰ ਗੇਟ ਦਾ ਲਾਕ ਖੋਲ੍ਹਣ ਲਈ ਕਿਹਾ ਪਰ ਜੀਜਾ ਹਰਵਿੰਦਰ ਸਿੰਘ ਨਹੀਂ ਮੰਨਿਆ ਤੇ ਬਲਜੀਤ ਸਿੰਘ ਕੰਧ ਟੱਪ ਕੇ ਅੰਦਰ ਜਾਣ ਲੱਗਾਂ ਤਾਂ ਹਰਵਿੰਦਰ ਸਿੰਘ ਨੇ ਰਿਵਾਲਵਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦੌਰਾਨ ਇੱਕ ਗੋਲ਼ੀ ਬਲਜੀਤ ਸਿੰਘ ਦੇ ਸੀਨੇ ਵਿੱਚ ਲਗੀ ਤੇ ਦੂਜੀ ਗੋਲ਼ੀ ਕੱਛ ’ਚ ਲੱਗੀ। ਇਸ ਦੌਰਾਨ ਤਿੰਨ ਤੋਂ ਚਾਰ ਫਾਇਰ ਇਧਰ ਉਧਰ ਲੱਗੇ। ਜਿਸਤੋਂ ਬਾਅਦ ਬਲਜੀਤ ਸਿੰਘ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ।