ਪਟੇਲ ਕਾਲਜ ’ਚ ਖੂਨਦਾਨ ਕੈਂਪ ਦੌਰਾਨ 65 ਯੂਨਿਟ ਖੂਨ ਇਕੱਤਰ
ਪਟੇਲ ਕਾਲਜ ਵਿੱਚ ਖੂਨਦਾਨ ਕੈਂਪ ਦੌਰਾਨ 65 ਯੂਨਿਟ ਖੂਨ ਇਕੱਤਰ
Publish Date: Thu, 19 Mar 2026 04:31 PM (IST)
Updated Date: Thu, 19 Mar 2026 04:34 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੀ ਸਮੁੱਚੀ ਮੈਨੇਜਮੈਂਟ ਸੁਸਾਇਟੀ ਤੇ ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਤੇ ਐੱਨਐੱਸਐੱਸ ਵਿਭਾਗ, ਰੈੱਡ ਕਰਾਸ ਸੁਸਾਇਟੀ ਅਤੇ ਰੈੱਡ ਰਿਬਨ ਕਲੱਬ ਦੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਡਾ. ਗੁਰਜਿੰਦਰ ਸਿੰਘ, ਪ੍ਰੋ. ਅਵਤਾਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਨੰਦਿਤਾ ਦੀ ਦੇਖਰੇਖ ਹੇਠ ਬਲੱਡ ਹੈਲਪ ਲਾਈਨ ਰਾਜਪੁਰਾ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਟੀਮ ਨੇ 65 ਯੂਨਿਟ ਜਿੰਦਾ ਖੂਨ ਇਕੱਤਰ ਕੀਤਾ। ਪ੍ਰੋਗਰਾਮ ਅਫਸਰ ਡਾ. ਵੰਦਨਾ ਗੁਪਤਾ ਨੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਸਮੁੱਚੀ ਟੀਮ ਦਾ ਸੁਆਗਤ ਕੀਤਾ। ਇਸ ਉਪਰੰਤ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਆਏ ਹੋਏ ਖੂਨਦਾਨੀਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਦੁਆਰਾ ਮਨੁਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਉੱਧਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਖੂਨਦਾਨੀ ਹੋਣਗੇ ਤਾਂ ਹੀ ਵੱਖ- ਵੱਖ ਲੋੜਾਂ ਵਾਲੇ ਮਰੀਜਾਂ ਨੂੰ ਖੂਨ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ। ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ ਅਤੇ ਡਾ. ਗੁਰਜਿੰਦਰ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਦੇ ਸਮੇਂ ’ਚ ਖੂਨ ਦੀ ਲੋੜ ਵਾਲੇ ਮਰੀਜ਼ਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਇਸ ਜਰੂਰਤ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਧ ਤੋਂ ਵੱਧ ਖੂਨਦਾਨੀਆਂ ਨੂੰ ਅੱਗੇ ਵੱਧ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਉਪਰੰਤ ਡਾਕਟਰਾਂ ਦੀ ਟੀਮ ਨੇ 65 ਯੂਨਿਟ ਜਿੰਦਾ ਖੂਨ ਇਕੱਤਰ ਕੀਤਾ। ਪ੍ਰੋ. ਅਵਤਾਰ ਸਿੰਘ ਨੇ ਆਏ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਮਹਾਨ ਵਿਅਕਤੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ੍ਹ ਚਿੰਨ੍ਹ ਭੇਟ ਕੀਤਾ ਗਿਆ। ਕੈਂਪ ਦੌਰਾਨ ਬਲੱਡ ਹੈਲਪਲਾਈਨ ਰਾਜਪੁਰਾ ਦੇ ਪ੍ਰਧਾਨ ਸੁਰੇਸ਼ ਅਣਖੀ, ਜਨਰਲ ਸੈਕਟਰੀ ਡਾ. ਅਮਨ ਮਹਿਰਾ, ਸੁਰੇਸ਼ ਮੁਖੇਜਾ, ਸਤੀਸ਼ ਮਾਜੀ, ਜਸਵਿੰਦਰ ਸਿੰਘ ਭੱਪਲ, ਅਮਰੀਕ ਸਿੰਘ , ਡਾ. ਅਮਨਪ੍ਰੀਤ ਕੌਰ, ਪ੍ਰੋ. ਸਤਬੀਰ ਕੌਰ, ਪ੍ਰੋ. ਪਵਨਦੀਪ ਕੌਰ, ਪ੍ਰੋ. ਭਾਵਨਾ, ਪ੍ਰੋ. ਰਾਜਨ, ਪ੍ਰੋ. ਡੌਲੀ, ਕਲਰਕ ਭਾਵਨਾ, ਲਵਪ੍ਰੀਤ ਕੌਰ, ਮੰਜੂ ਅਤੇ ਸਮੂਹ ਅਧਿਆਪਕ ਮੌਜੂਦ ਸਨ। ਇਸ ਉਪਰੰਤ ਵਲੰਟੀਅਰਾਂ ਨੇ ਰਿਫਰੈਸ਼ਮੈਂਟ ਅਤੇ ਹੋਰ ਡਿਊਟੀਆਂ ਨੂੰ ਬਾਖੂਬੀ ਨਿਭਾਇਆ।