ਪਟੇਲ ਕਾਲਜ ’ਚ ਮਾਤ ਭਾਸ਼ਾ ਦਿਵਸ ’ਤੇ ਭਾਸ਼ਣ ਮੁਕਾਬਲੇ ਕਰਵਾਏ
ਪਟੇਲ ਕਾਲਜ ਵਿੱਚ ਮਾਤ ਭਾਸ਼ਾ ਦਿਵਸ ’ਤੇ ਭਾਸ਼ਣ ਮੁਕਾਬਲੇ ਕਰਵਾਏ
Publish Date: Fri, 20 Feb 2026 04:35 PM (IST)
Updated Date: Fri, 20 Feb 2026 04:36 PM (IST)

ਫੋਟੋ 20ਪੀਟੀਐੱਲ-10 ਐੱਚਐੱਸ ਸੈਣੀ•, ਪੰਜਾਬੀ ਜਾਗਰਣ,• ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਤੇ ਡਾ. ਮਨਦੀਪ ਸਿੰਘ ਮੁਖੀ ਪੰਜਾਬੀ ਵਿਭਾਗ ਦੀ ਦੇਖਰੇਖ ਹੇਠ ਡਾ. ਮਨਿੰਦਰ ਕੌਰ ਕਨਵੀਨਰ ਪੰਜਾਬੀ ਸਾਹਿਤ ਸਭਾ ਦੀ ਅਗਵਾਈ ਹੇਠ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਆਪ ਭਾਸ਼ਾ ਸੰਬੰਧੀ ਖਾਸ ਕਰਕੇ ਪੰਜਾਬੀ ਭਾਸ਼ਾ ਬਾਰੇ ਆਪਣੇ ਵਿਚਾਰਾਂ ਨੂੰ ਵਿਧੀਵਤ ਤਰੀਕੇ ਨਾਲ ਪੇਸ਼ ਕੀਤਾ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਆਪਣੇ ਵਿਚਾਰਾਂ ਨੂੰ ਖੁੱਲ ਕੇ ਪ੍ਰਗਟਾਉਣ ਲਈ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਡਾ. ਮਨਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਭਾਸ਼ਣ ਕਲਾ ਦੇ ਗੁਰ ਸਾਂਝੇ ਕਰਦਿਆਂ ਮੰਚ ’ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬੀ ਵਿਭਾਗ ਪ੍ਰੋ. ਪਵਨਦੀਪ ਕੌਰ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆਪਣੀ ਮੌਲਿਕ ਕਵਿਤਾ ਪ੍ਰਸਤੁਤ ਕੀਤੀ। ਡਾ. ਗੁਰਜਿੰਦਰ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਨੇ ਆਪਣੇ ਮੋਬਾਈਲ ਫੋਨ ਵਿਚ ਪੰਜਾਬੀ ਭਾਸ਼ਾ ਵਿਚ ਸੁਨੇਹੇ ਭੇਜਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਹਰਸ਼ਦੀਪ ਕੌਰ ਬੀ.ਏ ਭਾਗ ਤੀਜਾ ਨੇ ਪਹਿਲਾ, ਕਰਨਪ੍ਰੀਤ ਸਿੰਘ ਬੀਏ ਭਾਗ ਦੂਜਾ ਨੇ ਦੂਜਾ, ਹਰਸ਼ਪ੍ਰੀਤ ਕੌਰ ਬੀਬੀਏ ਭਾਗ ਪਹਿਲਾ ਨੇ ਤੀਜਾ, ਸਹਿਜਪ੍ਰੀਤ ਕੌਰ ਬੀਬੀਏ ਭਾਗ ਪਹਿਲਾ ਨੇ ਚੌਥਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਡਾ. ਹਰਿੰਦਰਪਾਲ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਸਵਰਨਜੀਤ ਕੌਰ , ਪ੍ਰੋ. ਸਤਬੀਰ ਕੌਰ, ਪ੍ਰੋ. ਮਨਦੀਪ ਕੌਰ , ਡਾ. ਹਰਜਿੰਦਰ ਕੌਰ, ਪ੍ਰੋ ਸਤਵਿੰਦਰ ਕੌਰ, ਪ੍ਰੋ. ਦਲਜੀਤ ਸਿੰਘ, ਡਾ.ਗੁਰਜਿੰਦਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਪਵਨਦੀਪ ਕੌਰ, ਪ੍ਰੋ. ਨੰਦਿਤਾ, ਪ੍ਰੋ. ਅਵਤਾਰ ਸਿੰਘ, ਡਾ. ਹੀਨਾ ਗੁਪਤਾ, ਡਾ. ਰਸ਼ਮੀ ਬੱਤਾ, ਡਾ. ਮਿੰਕੀ ਓਬਰਾਏ ਹਾਜ਼ਰ ਸਨ।