ਐੱਨਐੱਸਐੱਸ ਵਲੰਟੀਅਰ ਦਾ ਦਿੱਲੀ ਤੋਂ ਪਰਤਣ ’ਤੇ ਕੀਤਾ ਸੁਆਗਤ
ਐਨ.ਐਸ.ਐਸ. ਵਲੰਟੀਅਰ ਦਾ ਦਿੱਲੀ ਤੋਂ ਪਰਤਣ ਉੱਤੇ ਕੀਤਾ ਸੁਆਗਤ
Publish Date: Tue, 03 Feb 2026 06:01 PM (IST)
Updated Date: Tue, 03 Feb 2026 06:05 PM (IST)

ਫੋਟੋ 3ਪੀਟੀਐਲ: 23 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਐੱਨਐੱਸਐੱਸ ਵਿਭਾਗ ਦੀ ਵਲੰਟੀਅਰ ਅਮਨਪ੍ਰੀਤ ਕੌਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ’ਚ 26 ਜਨਵਰੀ ਨੂੰ ਹੋਈ ਗਣਤੰਤਰ ਦਿਵਸ ਪਰੇਡ ਕੈਂਪ ਤੋਂ ਪਰਤਣ ਉੱਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ, ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਨੰਦਿਤਾ ਅਤੇ ਪ੍ਰੋ. ਦਲਜੀਤ ਸਿੰਘ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਪੰਜਾਬ ’ਚੋਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਚੋਂ ਸਿਰਫ 4 ਲੜਕੀਆਂ ਨੂੰ 26 ਜਨਵਰੀ, 2026 ਗਣਤੰਤਰ ਦਿਵਸ ਪਰੇਡ ਕੈਂਪ ਲਈ ਚੁਣਿਆ ਗਿਆ ਸੀ, ਜਿਨ੍ਹਾਂ ਵਿਚ ਪਟੇਲ ਕਾਲਜ ਦੀ ਐੱਨਐੱਸਐੱਸ ਵਲੰਟੀਅਰ ਅਮਨਪ੍ਰੀਤ ਕੌਰ ਵੀ ਸ਼ਾਮਿਲ ਸੀ ਜੋ ਕਿ ਪੂਰੇ ਪਟਿਆਲਾ ਜਿਲ੍ਹੇ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਪ੍ਰੋਗਰਾਮ ਅਫਸਰਾਂ ਨੇ ਦੱਸਿਆ ਕਿ ਇਹ ਕੈਂਪ 1 ਤੋਂ 31 ਜਨਵਰੀ ਤਕ ਦਿੱਲੀ ਵਿੱਚ ਲੱਗਿਆ। ਜਿਸ ਦੌਰਾਨ ਅਮਨਪ੍ਰੀਤ ਕੌਰ ਨੇ ਦਿੱਲੀ ਵਿੱਚ ਪਰੇਡ ਕੀਤੀ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲਇਆ। ਇਸ ਦੌਰਾਨ ਅਮਨਪ੍ਰੀਤ ਕੌਰ ਨੇ ਵਲੰਟੀਅਰਾਂ ਨਾਲ ਰਿਪਬਲਿਕ ਡੇਅ ਕੈਂਪ ਅਤੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉੱਪ ਰਾਸ਼ਟਰਪਤੀ ਅਤੇ ਹੋਰ ਮੰਤਰੀਆਂ ਨਾਲ ਕੀਤੀਆਂ ਮੁਲਾਕਾਤਾਂ ਦੇ ਅਨੁਭਵ ਸਾਂਝੇ ਕੀਤੇ। ਅਮਨਪ੍ਰੀਤ ਕੌਰ ਦੀ ਇਸ ਵੱਡੀ ਪ੍ਰਾਪਤੀ ਲਈ ਪ੍ਰਬੰਧਕਾਂ ਵਲੋਂ ਫੁਲਾਂ ਦੇ ਹਾਰ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸਦੇ ਨਾਲ ਹੀ ਡਾ. ਵੰਦਨਾ ਗੁਪਤਾ ਨੇ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆਂ ਨਸ਼ਿਆਂ ਤੋਂ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਜਾਗਰੁਕਤ ਕੀਰਾ। ਇਸ ਮੌਕੇ ਪ੍ਰੋ. ਰਾਜਨ ਸ਼ਰਮਾ, ਹਰਪ੍ਰੀਤ ਸਿੰਘ ਕੋਚ ਅਤੇ ਸਮੂਹ ਵਲੰਟੀਅਰਾਂ ਨੇ ਆਰ. ਡੀ ਕੈਂਪ ਤੋਂ ਪਰਤੀ ਵਲੰਟੀਅਰ ਅਮਨਪ੍ਰੀਤ ਕੌਰ ਨੂੰ ਵਧਾਈ ਦਿੱਤੀ।