ਪਸ਼ੂ ਪਾਲਣ ਵਿਭਾਗ ਵੱਲੋਂ ਮੁੰਹ-ਖੁਰ ਦੀ ਵੈਕਸੀਨ ਦੇ 8 ਵੇਂ ਰਾਊਂਡ ਦਾ ਉਦਘਾਟਨ
ਪਸ਼ੂ ਪਾਲਣ ਵਿਭਾਗ ਵੱਲੋਂ ਮੁੰਹ-ਖੁਰ ਦੀ ਵੈਕਸੀਨ ਦੇ 8 ਵੇਂ ਰਾਉੰਡ ਦਾ ਉਦਘਾਟਨ
Publish Date: Thu, 16 Apr 2026 05:54 PM (IST)
Updated Date: Fri, 17 Apr 2026 04:12 AM (IST)

ਐਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਐਨ ਏ ਡੀ ਸੀ ਪੀ ਸਕੀਮ ਅਧੀਨ ਚੱਲ ਰਹੀ ਮੂੰਹ ਖੁਰ ਬਿਮਾਰੀ ਤੋਂ ਬਚਾ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਤੇ ਸ ਗੁਰਮੀਤ ਸਿੰਘ ਖੁੱਡੀਆਂ, ਮੰਤਰੀ ਪਸ਼ੂ ਪਾਲਣ ਵਿਭਾਗ ਦੇ ਉਪਰਾਲੇ ਸਦਕਾ ਰਾਹੁਲ ਭੰਡਾਰੀ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਪੰਜਾਬ ਦੇ ਹੁਕਮਾਂ ਅਨੁਸਾਰ ਡਾ. ਪਰਮਦੀਪ ਸਿੰਘ ਵਾਲੀਆ ਡਾਇਰੈਕਟਰ ਪਸ਼ੂ ਪਾਲਣ ਦੀ ਅਗਵਾਈ ਹੇਠ ਮੂੰਹ-ਖੁਰ ਟੀਕਾਕਰਨ ਦੇ ਅਠਵੇਂ ਰਾਊਂਡ ਦੀ ਵੈਕਸੀਨੇਸ਼ਨ ਦਾ ਉਦਘਾਟਨ ਬੀਤੇ ਦਿਨੀਂ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪਟਿਆਲਾ ਡਾ. ਬਿਕਰਮਜੀਤ ਸਿੰਘ ਵਲੋਂ ਗਊਸ਼ਾਲਾ, ਪੁਰਾਣਾ ਰਾਜਪੁਰਾ ਵਿਖੇ ਖੁਦ ਟੀਕਾਕਰਨ ਕਰਦੇ ਹੋਏ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਅਸਿਸਟੈਂਟ ਡਾਇਰੈਕਟਰ, ਡਾ. ਸੋਨਿੰਦਰ ਕੌਰ ਤੇ ਡਾ. ਰਜਨੀਕ ਭੌਰਾ ਤੇ ਸੀਨੀਅਰ ਵੈਟਨਰੀ ਅਫਸਰ, ਤਹਿਸੀਲ ਰਾਜਪੁਰਾ, ਡਾ. ਰਾਜਕੁਮਾਰ ਗੁਪਤਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਸਾਰੀ ਟੀਮ ਵੱਲੋਂ ਗਉਸ਼ਾਲਾ ਦਾ ਦੌਰਾ ਕੀਤਾ ਗਿਆ ਤੇ ਗਊਸ਼ਾਲਾ ਕਮੇਟੀ ਵੱਲੋਂ ਪਸ਼ੂਆਂ ਦੀ ਦੇਖ-ਰੇਖ ਲਈ ਕੀਤੀ ਜਾ ਰਹੀ ਇਸ ਵੱਡਮੁੱਲੀ ਸੇਵਾ ਦੀ ਦਿਲੋਂ ਸ਼ਲਾਘਾ ਕੀਤੀ ਗਈ। ਡਿਪਟੀ ਡਾਇਰੈਕਟਰ, ਡਾ. ਬਿਕਰਮਜੀਤ ਸਿੰਘ ਵੱਲੋਂ ਗਉਸ਼ਾਲਾ ਦੀ ਕਮੇਟੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਗਿਆ । ਇਸ ਮੌਕੇ ਗਊਸ਼ਾਲਾ ਦੇ ਪ੍ਧਾਨ , ਸ਼੍ਰੀ ਸੰਜੇ ਕੱਕੜ ਜੀ ਦੇ ਨਾਲ ਗਊਸ਼ਾਲਾ ਕਮੇਟੀ ਦੇ ਮੈਂਬਰ ਸ਼੍ਰੀ ਵਿਨੋਦ ਸਹਿਗਲ ਜੀ, ਸ਼੍ਰੀ ਕਮਲ ਜਿੰਦਲ ਜੀ, ਸ਼੍ਰੀ ਅਵਤਾਰ ਸਿੰਘ ਜੀ, ਸ੍ਰੀ ਗੌਰਵ ਵੋਹਰਾ ਜੀ, ਸ੍ਰੀ ਰਾਮ ਚੰਦ ਭਾਟੀਆ ਜੀ, ਸ਼੍ਰੀ ਹਰਵਿੰਦਰ ਵਾਲੀਆ ਜੀ ਅਤੇ ਸ੍ਰੀ ਨਰਿੰਦਰ ਕੁਮਾਰ ਜੀ ਦੇ ਨਾਲ ਨਾਲ ਸਿਵਲ ਵੈਟਨਰੀ ਹਸਪਤਾਲ ਰਾਜਪੁਰਾ ਦਾ ਸਮੂਹ ਸਟਾਫ ਡਾ. ਅਕਸ਼ਪ੍ਰੀਤ ਸਿੰਘ, ਵੈਟਨਰੀ ਅਫਸਰ , ਵੀਰਪੀਤ ਸਿੰਘ, ਸੀਨੀਅਰ ਵੈਟਨਰੀ ਇੰਸਪੈਕਟਰ, ਅੰਮਿਤਪਾਲ ਸਿੰਘ, ਵੈਟਨਰੀ ਇੰਸਪੈਕਟਰ, ਢਕਾਨਸੂ ਕਲਾਂ ਤੇ ਪਰਮਜੀਤ ਸਿੰਘ, ਦਰਜਾ ਚਾਰ ਹਾਜ਼ਰ ਸਨ।