ਸ਼੍ਰੀਮਦ ਭਾਗਵਤ ਕਥਾ ’ਚ ਪ੍ਰਨੀਤ ਕੌਰ ਨੂੰ ਪੁੱਜਣ ਦਾ ਦਿੱਤਾ ਸੱਦਾ
ਸ਼੍ਰੀਮਦ ਭਾਗਵਤ ਕਥਾ ਦਾ ਸੱਦਾ ਮਹਾਰਾਣੀ ਪ੍ਰਨੀਤ ਕੌਰ ਨੂੰ ਦਿੱਤਾ
Publish Date: Sun, 29 Mar 2026 06:30 PM (IST)
Updated Date: Sun, 29 Mar 2026 06:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ 1 ਤੋਂ 7 ਅਪ੍ਰੈਲ ਤੱਕ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਵੀਰ ਹਕੀਕਤ ਰਾਏ ਗਰਾਊਂਡ ਵਿਖੇ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਜਿਸ ਦਾ ਸੱਦਾ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਸੰਸਦ ਮੈਂਬਰ ਅਤੇ ਰਾਜ ਮੰਤਰੀ ਅਤੇ ਸਤਿੰਦਰ ਸੈਣੀ ਮੁਖੀ, ਅਨਾਜ ਮੰਡੀ ਨੂੰ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਉਮੇਸ਼ਾਨੰਦ ਜੀ ਅਤੇ ਸਾਧਵੀ ਮਨੇਂਦਰਾ ਭਾਰਤੀ ਜੀ ਨੇ ਦਿੱਤਾ। ਜਿਸ ਵਿੱਚ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਮਨੇਂਦਰਾ ਭਾਰਤੀ ਨੇ ਦੱਸਿਆ ਕਿ ਅਸੀਂ ਜੋ ਵੀ ਸੰਸਾਰ ਵਿੱਚ ਦੇਖਦੇ ਹਾਂ, ਨਿਰਜੀਵ ਜਾਂ ਸਜੀਵ, ਛੋਟਾ ਜਾਂ ਲੰਮਾ, ਸਭ ਕੁਝ ਪ੍ਰਮਾਤਮਾ ਦੁਆਰਾ ਬਣਾਈ ਗਈ ਰਚਨਾ ਦਾ ਹਿੱਸਾ ਹੈ। ਉਨ੍ਹਾਂ 30 ਮਾਰਚ ਨੂੰ ਦੁਪਹਿਰ 3 ਵਜੇ ਕਥਾ ਸਥਾਨ ਤੋਂ ਕੱਢੀ ਜਾ ਰਹੀ ਵਿਸ਼ਾਲ ਕਲਸ਼ ਯਾਤਰਾ ਵਿਚ ਸਾਰਿਆਂ ਨੂੰ ਪਹੁੰਚਣ ਦਾ ਸੁਨੇਹਾ ਦਿੱਤਾ।