ਨਸ਼ੇ ਰੂਪੀ ਅੱਤਵਾਦ ਦੇ ਖਾਤਮੇ ਲਈ ਨੌਜਵਾਨਾਂ ਦਾ ਸਹਿਯੋਗ ਜ਼ਰੂਰੀ : ਮਾਨ, ਭਲਵਾਨ
ਨਸ਼ੇ ਰੂਪੀ ਅੱਤਵਾਦ ਦੇ ਖਾਤਮੇ ਲਈ ਨੋਜਵਾਨਾਂ ਦਾ ਸਹਿਯੋਗ ਜ਼ਰੂਰੀ: ਮਾਨ, ਭਲਵਾਨ
Publish Date: Sat, 24 Jan 2026 05:01 PM (IST)
Updated Date: Sat, 24 Jan 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਅਤੇ ਪਟਿਆਲਾ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਯੂਥ ਫੈੱਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ ਦੀਪ ਨਗਰ ਵੱਲੋਂ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ, ਸਰਕਾਰੀ ਆਈਟੀਆਈ ਲੜਕੇ ਨਾਭਾ ਰੋਡ ਪਟਿਆਲਾ ਦੇ ਸਹਿਯੋਗ ਨਾਲ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਵੱਲੋਂ ਭਾਰਤ ਦੇ 372 ਜ਼ਿਲਿ੍ਹਆਂ ਵਿੱਚ ਸ਼ੁਰੂ ਕੀਤੀ ਨਸ਼ਾ ਮੁਕਤ ਭਾਰਤ ਅਭਿਆਨ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਰਘਬੀਰ ਸਿੰਘ ਮਾਨ ਸਾਬਕਾ ਐਸਟਿਟ ਡਾਇਰੈਕਟਰ ਯੂਥ ਸਰਵਿਸ ਵਿਭਾਗ ਪੰਜਾਬ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਰਾਜ ਯੂਵਾ ਪੁਰਸਕਾਰ ਜੇਤੂ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਮੈਂਬਰ ਜ਼ਿਲ੍ਹਾ ਸਾਂਝ ਕੇਂਦਰ, ਮੈਂਬਰ ਯੁਵਾ ਸਾਂਝ ਕਮੇਟੀ, ਮੈਂਬਰ ਵੂਮੈਨ ਕੌਂਸਲਿੰਗ ਸੈੱਲ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਤੌਰ ’ਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਪ੍ਰੋਫੈਸਰ ਭੁਪਿੰਦਰ ਕੌਰ ਸੰਧੂ ਮਲੋਟ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਪੰਜ ਪੰਜਾਬ ਬਟਾਲੀਅਨ ਐੱਨਸੀਸੀ, ਰੁਦਰਪ੍ਰਤਾਪ ਸਿੰਘ ਬੀਸੀਏ ਵਿਦਿਆਰਥੀ ਗੌਰਮਿੰਟ ਬਿਕਰਮ ਕਾਲਜ਼ ਆਫ ਕਾਮਰਸ, ਬ੍ਰਹਮਜੋਤ ਸਿੰਘ ਵਿਦਿਆਰਥੀ ਓਪੀ ਜਿੰਦਲ ਗੋਲਬਲ ਲਾਅ ਯੂਨੀਵਰਸਿਟੀ ਸੋਨੀਪਤ, ਗੁਰਜੀਤ ਸਿੰਘ ਲੱਕੀ ਹਰਦਾਸਪੁਰ, ਹਰਮਨਜੀਤ ਸਿੰਘ ਰੰਧਾਵਾ, ਭਿੰਦਰ ਜਲਵੇੜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਰਘਬੀਰ ਸਿੰਘ ਮਾਨ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾਮੁਕਤ ਭਾਰਤ ਅਭਿਆਨ ਨੇ ਕਿਹਾ ਕਿ ਗੋਲਾ ਬਰੂਦ ਦੇ ਅੱਤਵਾਦ ਵਾਂਗ ਨਸ਼ਿਆਂ ਰੂਪੀ ਅੱਤਵਾਦ ਦੇ ਖਾਤਮੇ ਲਈ ਨੌਜਵਾਨਾਂ ਦਾ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹੋ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਨਸ਼ਿਆਂ ਦੇ ਖਾਤਮੇ ਲਈ ਅੱਗੇ ਆਉਣ ਤਾ ਹੀ ਅਸੀਂ ਸਾਰੇ ਮਿਲ ਕੇ ਮੁੜ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ। ਇਸ ਮੌਕੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾਮੁਕਤ ਭਾਰਤ ਅਭਿਆਨ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।