ਨਿਰਸਵਾਰਥ ਸੇਵਾਵਾਂ ਦੇਣ ਲਈ ਟੀਮ ਨੂੰ ਕੀਤਾ ਸਨਮਾਨਿਤ
ਨਿਰਸਵਾਰਥ ਸੇਵਾਵਾਂ ਦੇਣ ਲਈ ਟੀਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਸਨਮਾਨਿਤ
Publish Date: Thu, 19 Mar 2026 05:01 PM (IST)
Updated Date: Thu, 19 Mar 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ ਤੇ ਏਡੀਸੀ ਡਿਵੈੱਲਪਮੈਂਟ ਦਮਨਜੀਤ ਸਿੰਘ ਮਾਨ, ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਐੱਸਡੀਐੱਮ ਰਾਜਪੁਰਾ ਦੀ ਅਗਵਾਈ ਹੇਠ ਸ਼ੀਸ਼ ਮਹਿਲ ਵਿਖੇ ਪੰਜਾਬ ਸਖੀ ਸ਼ਕਤੀ ਕਾਰਫ਼ਟ ਮੇਲੇ ਲਗਾਇਆ ਗਿਆ ਸੀ। ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੇ ਨਾਭਾ ਰੋਡ ਪਟਿਆਲਾ ਵੱਲੋਂ ਨਿਰਸਵਾਰਥ ਵਲੰਟੀਅਰਜ਼ ਸੇਵਾਵਾਂ ਦਿੱਤੀਆਂ ਗਈਆਂ ਸਨ। ਇਨ੍ਹਾਂ ਵਲੰਟੀਅਰਜ਼ ਦੇ ਇੰਚਾਰਜ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਟ੍ਰੇਨਿੰਗ ਅਫ਼ਸਰ ਆਈ ਟੀ ਆਈ ਲੜਕੇ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਦੀ ਅਗਵਾਈ ਹੇਠ ਪੰਜਾਬ ਸਖੀ ਸ਼ਕਤੀ ਕਾਰਫ਼ਟ ਮੇਲੇ ਦੋਰਾਨ 85 ਵਲੰਟੀਅਰਜ਼ ਨੇ ਸੇਵਾਵਾਂ ਦਿੱਤੀਆਂ ਸਨ। ਇਨ੍ਹਾਂ ਵਲੰਟੀਅਰਜ਼ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਸ਼ੰਸਾ ਪੱਤਰ ਦੇਣ ਐਸਟਿਟ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਦੇ ਸਹਾਇਕ ਡਾਇਰੈਕਟਰ ਮਲਕੀਤ ਸਿੰਘ ਮਾਨ ਪਹੁੰਚੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਲੰਟੀਅਰਜ਼ ਵੱਲੋਂ ਆਪਣੇ ਇੰਚਾਰਜ ਸਟੇਟ ਐਵਰਾਡੀ ਪਰਮਿੰਦਰ ਭਲਵਾਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਦੀ ਅਗਵਾਈ ਹੇਠ ਤੁਰਨ ਫਿਰਨ ਤੋਂ ਅਸੱਮਰਥ ਵਿਅਕਤੀਆਂ ਨੂੰ ਵ੍ਹੀਲਚੇਅਰ ਤੇ ਸੇਵਾਵਾਂ, ਮੇਨ ਗੇਟ, ਕਲੱਚਰ ਸਟੇਜ, ਕੈਪ ਆਫ਼ਿਸ, ਸੂਚਨਾ ਕੇਂਦਰ, ਪਾਰਕਿੰਗ ਤੋਂ ਇਲਾਵਾ ਮੇਲੇ ਦੌਰਾਨ ਹਰ ਪਾਸੇ ਆਪਣੀਆਂ ਵਲੰਟੀਅਰਜ਼ ਸੇਵਾਵਾਂ ਦਿੱਤੀਆਂ। ਇਨ੍ਹਾਂ ਵਲੰਟੀਅਰਜ਼ ਵੱਲੋਂ ਨਿਰਸਵਾਰਥ ਸੇਵਾਵਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਵੰਤ ਸਿੰਘ ਟ੍ਰੇਨਿੰਗ ਅਫ਼ਸਰ ਆਈ ਟੀ ਆਈ ਲੜਕੇ, ਅਨਿਲ ਖੰਨਾ ਹੋਸਟਲ ਸੁਪਰਡੈਂਟ ਆਈ ਟੀ ਆਈ ਲੜਕੇ, ਉਪਕਾਰ ਸਿੰਘ, ਰੁਦਰਪ੍ਰਤਾਪ ਸਿੰਘ ਬੀ ਸੀ ਏ ਵਿਦਿਆਰਥੀ ਗੋਰਮਿੰਟ ਬਿਕਰਮ ਕਾਲਜ ਆਫ ਕਾਮਰਸ, ਗੁਰਪ੍ਰਤਾਪ ਸ਼ਾਹੀ, ਤੇਜਿੰਦਰ ਮਡੋੜ,ਜਸਪਾਲ ਸਿੰਘ ਜੋਸਨ, ਜੁਗਰਾਜ ਚੈਹਿਲ, ਕੁਲਦੀਪ ਸਿੰਘ , ਗੁਰਬਚਨ ਸਿੰਘ, ਰਾਮ ਸਿੰਘ, ਸਰਬਜੋਤ ਸਿੰਘ, ਜਸਪ੍ਰੀਤ ਸਿੰਘ ਅਟਵਾਲ, ਅਮਰਜੀਤ ਸਿੰਘ ਲੰਗ, ਕਿਰਨਾਂ ਦੇਵੀ,ਰਾਜ ਕੁਮਾਰ ਵੀ ਹਾਜ਼ਰ ਸਨ।