ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਸਮਾਂ ਦੀ ਲੋੜ : ਐੱਸਆਈ ਜਸਪਾਲ
ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਕਰ ਰਿਹਾ ਹੈ ਜਾਗਰੂਕ : ਐਸ ਆਈ ਜਸਪਾਲ, ਭਲਵਾਨ
Publish Date: Mon, 09 Mar 2026 04:24 PM (IST)
Updated Date: Mon, 09 Mar 2026 04:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਾਂਝ ਕੇਂਦਰ ਸਦਰ ਪਟਿਆਲਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ ਦੀਪ ਨਗਰ ਦੇ ਸਹਿਯੋਗ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੋਰਵ ਯਾਦਵ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਕਮਿਊਨਿਟੀ ਅਫੇਅਰ ਡਵੀਜ਼ਨ ਗੁਰਪ੍ਰੀਤ ਕੌਰ ਦਿਉਂ, ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ, ਐੱਸਐੱਸਪੀ ਪਟਿਆਲਾ ਵਾਰੁਣ ਸ਼ਰਮਾ, ਐੱਸਪੀ ਹੈੱਡਕੁਆਰਟਰ- ਕਮ-ਜ਼ਿਲ੍ਹਾ ਕਮਿਊਨਿਟੀ ਅਫ਼ਸਰ ਵੈਭਵ ਚੌਧਰੀ, ਸੁਖਜਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਮੈਬਰ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ, ਮੈਬਰ ਜ਼ਿਲ੍ਹਾ ਯੁਵਾ ਸਾਂਝ ਕਮੇਟੀ, ਮੈਂਬਰ ਵੂਮੈਨ ਕੌਂਸਲਿੰਗ ਸੈੱਲ ਪਟਿਆਲਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਰਾਸ਼ਟਰਪਤੀ ਪੁਲਿਸ ਮੈਡਲ ਵਿਜੇਤਾ ਐੱਸਆਈ ਜਸਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਕੀਤਾ। ਵਿਸ਼ੇਸ਼ ਤੌਰ ’ਤੇ ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਟ੍ਰੇਨਿੰਗ ਅਫ਼ਸਰ ਸਰਕਾਰੀ ਆਈ ਟੀ ਆਈ ਲੜਕੇ ਨਾਭਾ ਰੋਡ ਪਟਿਆਲਾ, ਰੁਦਰਪ੍ਰਤਾਪ ਸਿੰਘ ਬੀਸੀਏ ਵਿਦਿਆਰਥੀ ਗੌਰਮਿੰਟ ਬਿਕਰਮ ਕਾਲਜ ਆਫ ਕਾਮਰਸ, ਗੁਰਪ੍ਰਤਾਪ ਸਿੰਘ ਸ਼ਾਹੀ, ਹਰਮਨਜੀਤ ਸਿੰਘ ਰੰਧਾਵਾ, ਗੁਰਜੀਤ ਸਿੰਘ ਲੱਕੀ ਹਰਦਾਸਪੁਰ, ਤੇਜਿੰਦਰ ਮਡੋੜ, ਜੁਗਰਾਜ ਚਹਿਲ, ਜਸਪਾਲ ਜੋਸਨ, ਜਸਪ੍ਰੀਤ ਸਿੰਘ ਅਟਵਾਲ, ਅਮਰਜੀਤ ਸਿੰਘ ਲੰਗ, ਕੁਲਦੀਪ ਸਿੰਘ , ਗੁਰਚਰਨ ਸਿੰਘ ਨੇ ਭਰਭੂਰ ਸਹਿਯੋਗ ਦਿੱਤਾ ।ਇਸ ਮੌਕੇ ਸੰਬੋਧਨ ਕਰਦਿਆਂ ਐੱਸਆਈ ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪਬਲਿਕ ਦੇ ਸਹਿਯੋਗ ਦੀ ਲੋੜ ਹੈ।