ਔਰਤਾਂ ਅਤੇ ਲੜਕੀਆਂ ਵੱਲੋਂ ਲਾਮਬੰਦ ਹੋਣਾ ਸ਼ਲਾਘਾਯੋਗ : ਰਘਬੀਰ
ਔਰਤਾਂ ਅਤੇ ਲੜਕੀਆਂ ਵੱਲੋਂ ਲਾਮਬੰਦ ਸ਼ਲਾਘਾਯੋਗ : ਰਘਬੀਰ, ਪਰਮਿੰਦਰ
Publish Date: Sun, 11 Jan 2026 04:51 PM (IST)
Updated Date: Sun, 11 Jan 2026 04:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਜ਼ਿਲ੍ਹੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ,ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ ਦੀਪ ਨਗਰ, ਨੈਸ਼ਨਲ ਯੂਥ ਪ੍ਰੋਜੈਕਟ ਨਵੀਂ ਦਿੱਲੀ ਅਤੇ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੋਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੁਰੂ ਹੋਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦਾ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ, ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ, ਐਸ ਪੀ ਹੈਡਕੁਆਰਟਰ -ਕਮ-ਜ਼ਿਲ੍ਹਾ ਕਾਮਊਨਿਟੀ ਅਫ਼ਸਰ ਵੈਭਵ ਚੋਧਰੀ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਪ੍ਰੋਗਰਾਮ ਰਘਬੀਰ ਸਿੰਘ ਮਾਨ ਸਾਬਕਾ ਐਸਟਿਟ ਡਾਇਰੈਕਟਰ ਯੂਥ ਸਰਵਿਸ ਵਿਭਾਗ ਪੰਜਾਬ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਮੈਂਬਰ ਜ਼ਿਲ੍ਹਾ ਸਾਝ ਕੇਂਦਰ, ਮੈਂਬਰ ਯੁਵਾ ਸਾਂਝ ਕਮੇਟੀ, ਮੈਬਰ ਵੂਮੈਨ ਕੋਸਲਿੰਗ ਸੈਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਉਦਘਾਟਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਸੁਖਜਿੰਦਰ ਸਿੰਘ ਬਾਜਵਾ ਇੰਚਾਰਜ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ ਨੇ ਕੀਤਾ। ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਭੁਪਿੰਦਰ ਕੌਰ ਸੰਧੂ ਮਲੋਟ, ਸਟੇਟ ਐਵਾਰਡੀ ਰੁਪਿੰਦਰ ਕੌਰ,ਰੁਦਰਪ੍ਰਤਾਪ ਸਿੰਘ ਬੀ ਸੀ ਏ ਵਿਦਿਆਰਥੀ ਗੋਰਮਿੰਟ ਬਿਕਰਮ ਕਾਲਜ਼ ਆਫ ਕਾਮਰਸ, ਬ੍ਰਹਮਜੋਤ ਸਿੰਘ ਵਿਦਿਆਰਥੀ ਓ ਪੀ ਜਿੰਦਲ ਗੋਲਬਲ ਲਾਅ ਯੂਨੀਵਰਸਿਟੀ ਸੋਨੀਪਤ, ਗੁਰਜੀਤ ਸਿੰਘ ਲੱਕੀ ਹਰਦਾਸਪੁਰ, ਹਰਮਨਜੀਤ ਸਿੰਘ ਰੰਧਾਵਾ, ਭਿੰਦਰ ਜਲਵੇੜਾ ਨੇ ਸ਼ਿਰਕਤ ਕੀਤੀ।ਇਸ ਮੌਕੇ ਸੰਬੋਧਨ ਕਰਦਿਆ ਸਾਬਕਾ ਐਸਟਿਟ ਡਾਇਰੈਕਟਰ ਯੂਥ ਸਰਵਿਸ ਵਿਭਾਗ ਪੰਜਾਬ ਰਘਬੀਰ ਸਿੰਘ ਮਾਨ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਔਰਤਾਂ ਅਤੇ ਲੜਕੀਆਂ ਦਾ ਨਸ਼ਿਆਂ ਵਿਰੁੱਧ ਲਾਮਬੰਦ ਹੋ ਕੇ ਅੱਗੇ ਆਉਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਦੱਸਿਆ ਕਿ ਹੁਣ ਤੱਕ 3500 ਤੋਂ ਉਪਰ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਪਟਿਆਲਾ ਪੁਲਿਸ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀ ਪੁਲਿਸ ਦੇ ਸਹਿਯੋਗ ਨਾਲ ਵੱਖ ਵੱਖ ਖੇਤਰਾਂ ਵਿਚ ਕੀਤੇ ਜਾ ਚੁੱਕੇ ਹਨ।