ਅਰਬਨ ਅਸਟੇਟ ’ਚ ਪਾਰਕਾਂ ਦੀ ਹਾਲਤ ਖਸਤਾ
ਅਰਬਨ ਅਸਟੇਟ ’ਚ ਪਾਰਕਾਂ ਦੀ ਹਾਲਤ ਖਸਤਾ
Publish Date: Sun, 22 Mar 2026 07:31 PM (IST)
Updated Date: Sun, 22 Mar 2026 07:34 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ,• ਪਟਿਆਲਾ : ਅਰਬਨ ਅਸਟੇਟ ਇਲਾਕੇ ’ਚ ਆਪਣੇ ਪੁਡਾ ਵੱਲੋਂ ਭਾਵੇ ਆਪਣੇ ਜ਼ਿਆਦਾਤਰ ਪਾਰਕਾਂ ਦੀ ਦੇਖਭਾਲ ਲਈ ਪ੍ਰਬੰਧ ਕੀਤੇ ਹਨ ਪਰ ਇਸਦੇ ਬਾਵਜੂਦ ਵੀ ਤਿੰਨ ਦਰਜਨ ਤੋਂ ਵੱਧ ਪਾਰਕਾਂ ਦੀ ਹਾਲਤ ਖਸਤਾ ਹੈ। 2023 ਤੋਂ ਇਨ੍ਹਾਂ ਪਾਰਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ ਪਰ ਪੁਡਾ ਅਧਿਕਾਰੀ ਸਥਾਈ ਹੱਲ ਲੱਭਣ ਵਿੱਚ ਅਸਫਲ ਰਹੇ ਹਨ। ਕੁਝ ਪਾਰਕ ਵਿਵਾਦਾਂ ਕਾਰਨ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਨੂੰ ਅਲਾਟ ਨਹੀਂ ਕੀਤੇ ਗਏ ਸਨ, ਜਦੋਂ ਕਿ ਕੁਝ ਵਿਭਾਗੀ ਲਾਪਰਵਾਹੀ ਦਾ ਸ਼ਿਕਾਰ ਹੋ ਗਏ। ਪੁੱਡਾ ਅਧਿਕਾਰੀਆਂ ਨੇ ਕਿਸੇ ਨੂੰ ਵੀ ਰੱਖ-ਰਖਾਅ ਲਈ ਖੁੱਲ੍ਹਾ ਸੱਦਾ ਦੇਣ ਦਾ ਐਲਾਨ ਕੀਤਾ ਹੈ। ਲਗਭਗ 40 ਪਾਰਕ ਸਾਂਭ ਸੰਭਾਲ ਦੀ ਘਾਟ, ਚੋਰੀ ਹੋਏ ਝੂਲਿਆਂ ਅਤੇ ਟੁੱਟੀਆਂ ਕੰਧਾਂ ਕਾਰਨ ਇਨ੍ਹਾਂ ਦੀ ਹਾਲਤ ਤਸਤਯੋਗ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪੁੱਡਾ ਨਿਯਮਾਂ ਅਨੁਸਾਰ ਪਾਰਕਾਂ ਦੀ ਦੇਖਭਾਲ ਕਾਲੋਨੀ ਦੇ ਵਸਨੀਕਾਂ ਅਤੇ ਉਨ੍ਹਾਂ ਦੁਆਰਾ ਬਣਾਈ ਗਈ ਇਕ ਕਮੇਟੀ ਨੂੰ ਸੌਂਪੀ ਜਾਂਦੀ ਹੈ ਅਤੇ ਫਿਰ ਵਿਭਾਗ ਉਨ੍ਹਾਂ ਨੂੰ ਭੁਗਤਾਨ ਕਰਦਾ ਹੈ। ਅਰਬਨ ਅਸਟੇਟ ਦੇ ਚਾਰੇ ਫੇਜ਼ਾਂ ਵਿਚ ਲਗਭਗ 100 ਛੋਟੇ ਅਤੇ ਵੱਡੇ ਪਾਰਕ ਹਨ, ਜੋ ਕਿ ਪੁੱਡਾ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਇਨ੍ਹਾਂ ਪਾਰਕਾਂ ਦੀ ਦੇਖਭਾਲ ਇਸ ਸਮੇਂ ਵਸਨੀਕਾਂ ਜਾਂ ਵਿਭਾਗ ਦੁਆਰਾ ਕੀਤੀ ਜਾਂਦੀ ਹੈ ਪਰ 40 ਦੀ ਹਾਲਤ ਮਾੜੀ ਹੈ। ਅਰਬਨ ਅਸਟੇਟ ਫੇਜ਼ 1 ਵਿਚ ਐਲਆਈਜੀ ਸ਼੍ਰੇਣੀ, ਐਮਆਈਜੀ ਤੇ ਐਚਆਈਜੀ ਤੋਂ ਇਲਾਵਾ ਫੇਜ਼ 2 ਵਿੱਚ ਵੀ ਕੁਝ ਪਾਰਕਾਂ ਵੀ ਹਾਲਤ ਵੀ ਮਾੜੀ ਹੈ। ਪੁੱਡਾ ਦਾ ਬਾਗਬਾਨੀ ਵਿੰਗ ਹਰਿਆਲੀ ਦੀ ਦੇਖਭਾਲ ਕਰਦਾ ਹੈ, ਜਦੋਂ ਕਿ ਸਿਵਲ ਵਿੰਗ ਉਸਾਰੀ ਨੂੰ ਸੰਭਾਲਦਾ ਹੈ ਪਰ ਹੁਣ ਸਿਵਲ ਵਿੰਗ ਦੇ ਕੰਮ ਦੀ ਘਾਟ ਕਾਰਨ, ਬਾਗਬਾਨੀ ਵਿੰਗ ਦਾ ਕੰਮ ਵੀ ਠੱਪ ਹੋ ਗਿਆ ਹੈ। ਦੋਵਾਂ ਵਿੰਗਾਂ ਵਿਚਕਾਰ ਪੱਤਰ ਵਿਹਾਰ ਦੇ ਬਾਵਜੂਦ, ਕੋਈ ਸਥਾਈ ਹੱਲ ਨਹੀਂ ਲੱਭਿਆ ਗਿਆ ਹੈ। ਅਰਬਨ ਅਸਟੇਟ ਦੇ ਨਿਵਾਸੀਆਂ ਨੇ ਹਾਲ ਹੀ ਵਿੱਚ ਵਿਭਾਗ ਨੂੰ ਇਕ ਪੱਤਰ ਲਿਖਿਆ ਸੀ ਪਰ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਹੈ। ਅਰਬਨ ਅਸਟੇਟ ਫੇਸ -1 ਨਿਵਾਸੀਆਂ ਦਾ ਕਹਿਣਾ ਹੈ ਕਿ ਕੁਝ ਨਿਵਾਸੀ ਭਲਾਈ ਐਸੋਸੀਏਸ਼ਨਾਂ ਵਿਚਕਾਰ ਮਤਭੇਦਾਂ ਕਾਰਨ, ਵਿਭਾਗ ਨੇ ਪਾਰਕਾਂ ਦੀ ਦੇਖਭਾਲ ਅਰਬਨ ਅਸਟੇਟ ਨੂੰ ਨਹੀਂ ਸੌਂਪੀ। ਇਸ ਤੋਂ ਬਾਅਦ ਪੁੱਡਾ ਖੁਦ ਕੰਮ ਸੰਭਾਲਦਾ ਹੈ ਪਰ ਬਹੁਤ ਸਾਰੇ ਪਾਰਕਾਂ ਦੀ ਹਾਲਤ ਮਾੜੀ ਹੈ। ਗ੍ਰੀਨ ਬੈਲਟ ਪਾਰਕ ਖਾਸ ਤੌਰ ਤੇ ਮਾੜੇ ਹਨ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਪਾਰਕਾਂ ਨੂੰ ਜਲਦ ਤੋਂ ਜਲਦ ਦਰੂਸਤ ਕੀਤਾ ਜਾਵੇ। -ਹਰਿਆਲੀ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ : ਮਹਿਤਾ ਪੁਡਾ ਸਿਹਤ ਵਿੰਗ ਦੇ ਐਕਸੀਅਨ ਮਨੀਸ਼ ਮਹਿਤਾ ਨੇ ਕਿਹਾ ਕਿ ਹਰੇਕ ਪਾਰਕ ਵਿਚ ਹਰਿਆਲੀ ਦੇ ਢੁਕਵੇਂ ਪ੍ਰਬੰਧ ਹਨ ਅਤੇ ਵਸਨੀਕਾਂ ਤੋਂ ਫੀਡਬੈਕ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਕੰਮ ਕੀਤਾ ਜਾਂਦਾ ਹੈ। ਸਿਵਲ ਵਿੰਗ ਰੱਖ-ਰਖਾਅ ਦੀ ਨਿਗਰਾਨੀ ਕਰ ਰਿਹਾ ਹੈ। -- ਲੋਕਾਂ ਨੂੰ ਪਾਰਕਾਂ ਦੀ ਖੁਦ ਦੇਖਭਾਲ ਕਰਨ ਲਈ ਦਿੱਤਾ ਸੱਦਾ : ਐੱਸਡੀਓ ਪੁਡਾ ਸਿਵਲ ਵਿੰਗ ਦੇ ਐਸਡੀਓ ਸੰਦੀਪ ਸ਼ਰਮਾ ਨੇ ਕਿਹਾ ਕਿ ਇਹ ਇਲਾਕਾ ਵਾਸੀਆਂ ਦਾ ਆਪਣਾ ਪਾਰਕ ਹੈ ਅਤੇ ਉਨ੍ਹਾਂ ਨੂੰ ਪਾਰਕਾਂ ਦੀ ਦੇਖਭਾਲ ਲਈ ਇਕੱਠੇ ਕੰਮ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਪੁਡਾ ਇਸਦਾ ਭੁਗਤਾਨ ਕਰੇਗਾ। ਜੇਕਰ ਪਾਰਕਾਂ ਦੀ ਦੇਖਭਾਲ ਸਬੰਧੀ ਕੋਈ ਵਿਵਾਦ ਹੈ ਤਾਂ ਪੁੱਡਾ ਇਸ ਨੂੰ ਖੁਦ ਸੰਭਾਲੇਗਾ। ਉਹ ਰਿਕਾਰਡ ਦੀ ਜਾਂਚ ਕਰਨਗੇ ਅਤੇ ਕੰਮ ਤੁਰੰਤ ਕਰਵਾਉਣਗੇ।