ਪਰਮਜੀਤ ਸਿੰਘ ਮਾਹੀ 5ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ
ਪਰਮਜੀਤ ਸਿੰਘ ਮਾਹੀ 5ਵੀਂ ਵਾਰ ਗੁਰਦੁਆਰਾ ਕਮੇਟੀ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ
Publish Date: Fri, 17 Apr 2026 07:58 PM (IST)
Updated Date: Sat, 18 Apr 2026 04:13 AM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਇੱਥੋਂ ਦੇ ਓਵਰ ਬ੍ਰਿਜ ਰੋਡ ਉੱਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਗੁਰਦੁਆਰਾ ਕਮੇਟੀ ਦੀ ਚੋਣ ਪ੍ਰਕਿਰਿਆ ਕੀਤੀ ਗਈ। ਜਿਸ ਵਿੱਚ ਸਭ ਤੋਂ ਪਹਿਲਾਂ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕਰਨ ਦੇ ਲਈ ਐਡਵੋਕੇਟ ਰਵਿੰਦਰ ਸਿੰਘ ਨੂੰ ਸੇਵਾ ਸੌਂਪੀ ਗਈ। ਉਹਨਾਂ ਨੇ ਸੰਗਤ ਦੇ ਵਿੱਚ ਦੋ ਵਾਰ ਅਨਾਉਂਸ ਕੀਤਾ ਕਿ ਕੋਈ ਪ੍ਰਧਾਨਗੀ ਦੇ ਦਾਅਵੇਦਾਰੀ ਪੇਸ਼ ਕਰੇ। ਜਦੋਂ ਸੰਗਤ ਵੱਲੋਂ ਕੋਈ ਵੀ ਦਾਵੇਦਾਰੀ ਪੇਸ਼ ਨਾ ਹੋਈ ਕੈਪਟਨ ਰਜਵੰਤ ਸਿੰਘ ਵੱਲੋਂ ਪਰਮਜੀਤ ਸਿੰਘ ਮਾਹੀ ਦਾ ਨਾਮ ਪ੍ਰਧਾਨ ਜੀ ਪਦ ਲਈ ਪੇਸ਼ ਕੀਤਾ ਗਿਆ, ਜਿਸ ਦਾ ਸਾਰੀਆਂ ਸੰਗਤਾਂ ਨੇ ਜੈਕਾਰਿਆਂ ਦੇ ਨਾਲ ਸਹਿਮਤੀ ਪ੍ਰਗਟਾ ਕੇ ਅਪ੍ਰੈਲ 2026 ਤੋਂ ਅਪ੍ਰੈਲ 2028 ਤੱਕ ਦੋ ਸਾਲਾਂ ਲਈ ਪ੍ਰਧਾਨ ਦੀ ਚੋਣ ਦੀ ਸਹਿਮਤੀ ਦਿੱਤੀ। ਇਸ ਤੋਂ ਬਾਅਦ 5ਵੀ ਵਾਰ ਸਰਬਸੰਮਤੀ ਦੇ ਨਾਲ ਚੁਣੇ ਗਏ ਨਵ ਨਿਯੁਕਤ ਪ੍ਰਧਾਨ ਕਰਮਜੀਤ ਸਿੰਘ ਮਾਹੀ ਨੇ ਸਮੁੱਚੀ ਸੰਗਤ ਅਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਕਮੇਟੀ ਦੀ ਬਿਹਤਰੀ ਦੇ ਲਈ ਕੰਮ ਕਰਨਗੇ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਮਾਹੀ ਵੱਲੋਂ ਪੇਸ਼ ਕੀਤੀ ਗਈ ਕਾਰਜਕਰਨੀ ਕਮੇਟੀ ਦੇ ਵਿੱਚ ਐਡਵੋਕੇਟ ਰਵਿੰਦਰ ਸਿੰਘ ਮੀਤ ਪ੍ਰਧਾਨ, ਕੈਪਟਨ ਰਜਵੰਤ ਸਿੰਘ ਖਜਾਨਚੀ, ਧਨਵੰਤ ਸਿੰਘ ਜਰਨਲ ਸੈਕਟਰੀ, ਬਲਜਿੰਦਰ ਸਿੰਘ, ਮੁਖਨਿੰਦਰ ਸਿੰਘ, ਮਨਜੀਤ ਸਿੰਘ, ਨਰਿੰਦਰ ਸਿੰਘ ਰਿੰਕੂ, ਮਹਿੰਦਰ ਸਿੰਘ ਮਹਿਤਾ, ਬਚਨ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਹੈਪੀ, ਕਿਰਨਜੀਤ ਸਿੰਘ ਕਾਕਾ, ਲਵਪ੍ਰੀਤ ਸਿੰਘ, ਸੰਜੇ ਕੁਮਾਰ, ਮਾਤਾ ਇਕਬਾਲ ਕੌਰ , ਹਰਪਾਲ ਸਿੰਘ ਕਾਲਾ, ਜਤਿੰਦਰ ਸਿੰਘ ਪੰਨੂ, ਸਤਪਾਲ ਸਿੰਘ ਕਾਲੂ ਆਦਿ ਨੂੰ ਜ਼ਿੰਮੇਵਾਰੀ ਸੌਂਪੀ ਗਈ।