ਪਰਮਜੀਤ ਸਿੰਘ ਮਾਹੀ 5ਵੀਂ ਵਾਰ ਬਣੇ ਪ੍ਰਧਾਨ
ਪਰਮਜੀਤ ਸਿੰਘ ਮਾਹੀ 5ਵੀਂ ਵਾਰ ਬਣੇ ਪ੍ਰਧਾਨ
Publish Date: Tue, 14 Apr 2026 05:48 PM (IST)
Updated Date: Tue, 14 Apr 2026 05:51 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇੱਥੋਂ ਦੇ ਓਵਰ ਬ੍ਰਿਜ ਰੋਡ ’ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਇਸ ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਕਮੇਟੀ ਦੀ ਚੋਣ ਪ੍ਰਕਿਰਿਆ ਕੀਤੀ ਗਈ, ਜਿਸ ਵਿਚ ਸਭ ਤੋਂ ਪਹਿਲਾਂ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕਰਨ ਦੇ ਲਈ ਐਡਵੋਕੇਟ ਰਵਿੰਦਰ ਸਿੰਘ ਨੂੰ ਸੇਵਾ ਸੌਂਪੀ ਗਈ। ਉਨ੍ਹਾਂ ਨੇ ਸੰਗਤ ’ਚ ਦੋ ਵਾਰ ਅਨਾਊਂਸ ਕੀਤਾ ਕਿ ਕੋਈ ਪ੍ਰਧਾਨਗੀ ਦੇ ਦਾਅਵੇਦਾਰੀ ਪੇਸ਼ ਕਰੇ। ਜਦੋਂ ਸੰਗਤ ਵੱਲੋਂ ਕੋਈ ਵੀ ਦਾਵੇਦਾਰੀ ਪੇਸ਼ ਨਾ ਹੋਈ ਕੈਪਟਨ ਰਜਵੰਤ ਸਿੰਘ ਵੱਲੋਂ ਪਰਮਜੀਤ ਸਿੰਘ ਮਾਹੀ ਦਾ ਨਾਮ ਪ੍ਰਧਾਨ ਜੀ ਪਦ ਦੇ ਲਈ ਪੇਸ਼ ਕੀਤਾ ਗਿਆ। ਜਿਹਦਾ ਸਾਰੀਆਂ ਸੰਗਤਾਂ ਨੇ ਜੈਕਾਰਿਆਂ ਦੇ ਨਾਲ ਸਹਿਮਤੀ ਪ੍ਰਗਟਾ ਕੇ ਅਪ੍ਰੈਲ 2026 ਤੋਂ ਅਪ੍ਰੈਲ 2028 ਤੱਕ ਦੋ ਸਾਲਾਂ ਦੇ ਲਈ ਪ੍ਰਧਾਨ ਦੀ ਚੋਣ ਦੀ ਸਹਿਮਤੀ ਦਿੱਤੀ। ਜਿਸ ਤੋਂ ਬਾਅਦ 5ਵੀ ਵਾਰ ਸਰਬ ਸੰਮਤੀ ਦੇ ਨਾਲ ਚੁਣੇ ਗਏ ਨਵ ਨਿਯੁਕਤ ਪ੍ਰਧਾਨ ਕਰਮਜੀਤ ਸਿੰਘ ਮਾਹੀ ਨੇ ਸਮੁੱਚੀ ਸੰਗਤ ਅਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਮਾਹੀ ਵੱਲੋਂ ਪੇਸ਼ ਕੀਤੀ ਗਈ ਕਾਰਜਕਰਨੀ ਕਮੇਟੀ ’ਚ ਐਡਵੋਕੇਟ ਰਵਿੰਦਰ ਸਿੰਘ ਮੀਤ ਪ੍ਰਧਾਨ, ਕੈਪਟਨ ਰਜਵੰਤ ਸਿੰਘ ਖ਼ਜ਼ਾਨਚੀ, ਧਨਵੰਤ ਸਿੰਘ ਜਰਨਲ ਸੈਕਟਰੀ, ਬਲਜਿੰਦਰ ਸਿੰਘ, ਮੁਖਨਿੰਦਰ ਸਿੰਘ, ਮਨਜੀਤ ਸਿੰਘ, ਨਰਿੰਦਰ ਸਿੰਘ ਰਿੰਕੂ, ਮਹਿੰਦਰ ਸਿੰਘ ਮਹਿਤਾ, ਬਚਨ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਹੈਪੀ, ਕਿਰਨਜੀਤ ਸਿੰਘ ਕਾਕਾ, ਲਵਪ੍ਰੀਤ ਸਿੰਘ, ਸੰਜੇ ਕੁਮਾਰ, ਮਾਤਾ ਇਕਬਾਲ ਕੌਰ, ਹਰਪਾਲ ਸਿੰਘ ਕਾਲਾ, ਜਤਿੰਦਰ ਸਿੰਘ ਪੰਨੂ, ਸਤਪਾਲ ਸਿੰਘ ਕਾਲੂ ਆਦਿ ਨੂੰ ਜ਼ਿੰਮੇਵਾਰੀ ਸੌਂਪੀ ਗਈ।