ਸਟਾਪ ਦੀ ਮੰਗ ਨੂੰ ਲੈ ਕੇ ਕੈਂਥ ਨੂੰ ਸੌਂਪਿਆ ਮੰਗ ਪੱਤਰ
ਸਟਾਪ ਦੀ ਮੰਗ ਨੂੰ ਲੈ ਕੇ ਪਰਮਜੀਤ ਕੈਂਥ ਨੂੰ ਸੌਂਪਿਆ ਮੰਗ ਪੱਤਰ
Publish Date: Sat, 14 Feb 2026 04:33 PM (IST)
Updated Date: Sat, 14 Feb 2026 04:36 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਮੋਹਿਤ ਸੂਦ ਬੰਟੀ ਵੱਲੋਂ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਅਤੇ ਹੋਰ ਸੀਨੀਅਰ ਪਾਰਟੀ ਨੇਤਾਵਾਂ ਨੂੰ ਇੱਕ ਪੱਤਰ ਲਿਖ ਕੇ ਨਾਭਾ ਦੇ ਲੋਕਾਂ ਦੀ ਇੱਕ ਮਹੱਤਵਪੂਰਨ ਜਨ-ਮੰਗ ਉਠਾਈ ਗਈ ਹੈ। ਮੋਹਿਤ ਸੂਦ ਬੰਟੀ ਨੇ ਆਪਣੇ ਪੱਤਰ ਵਿੱਚ ਮੰਗ ਕਰਦਿਆ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅਪੀਲ ਕੀਤੀ 12752/12751 ਹਜ਼ੂਰ ਸਾਹਿਬ–ਜੰਮੂ ਤਵੀ ਐਕਸਪ੍ਰੈੱਸ ਨੂੰ ਨਾਭਾ ਰੇਲਵੇ ਸਟੇਸ਼ਨ ‘ਤੇ ਘੱਟੋ-ਘੱਟ 2 ਮਿੰਟ ਦਾ ਠਹਿਰਾਅ ਦਿੱਤਾ ਜਾਵੇ। ਇਸ ਮੌਕੇ ਭਾਜਪਾ ਦੇ ਨੇਤਾਵਾਂ ਵਿਨੋਦ ਕਾਲੜਾ ਅਤੇ ਮੋਹਿਤ ਸੂਦ ਨੇ ਸਰਦਾਰ ਪਰਮਜੀਤ ਸਿੰਘ ਕੈਂਥ ਨੂੰ ਪੱਤਰ ਸੌਂਪਦੇ ਹੋਏ ਕਿਹਾ ਕਿ ਭਾਵੇਂ ਇਹ ਟ੍ਰੇਨ ਨਾਭਾ ਰਾਹੀਂ ਗੁਜ਼ਰਦੀ ਹੈ, ਪਰ ਇਸਦਾ ਇੱਥੇ ਕੋਈ ਸਟਾਪ ਨਹੀਂ ਹੈ, ਜਿਸ ਕਾਰਨ ਨਾਭਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਟ੍ਰੇਨ ਦਾ ਸਿਰਫ਼ 2 ਮਿੰਟ ਲਈ ਠਹਿਰਾਅ ਮਨਜ਼ੂਰ ਹੋ ਜਾਵੇ ਤਾਂ ਯਾਤਰੀਆਂ, ਸ਼ਰਧਾਲੂਆਂ ਅਤੇ ਖੇਤਰ ਵੱਲ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪਰਮਜੀਤ ਸਿੰਘ ਕੈਂਥ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੰਗ ਪੂਰੀ ਤਰ੍ਹਾਂ ਜਨਹਿਤ ਨਾਲ ਜੁੜੀ ਹੋਈ ਹੈ ਅਤੇ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ। ਇਸ ਸਬੰਧੀ ਰੇਲਵੇ ਰਾਜ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਨਿੱਜੀ ਤੌਰ ‘ਤੇ ਮਿਲ ਕੇ ਇਸ ਗੰਭੀਰ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਜਾਵੇਗੀ, ਤਾਂ ਜੋ ਨਾਭਾ ਵਾਸੀਆਂ ਨੂੰ ਆ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।