ਪੈਰਾਡਾਈਜ ਦੇ ਵਿਦਿਆਰਥੀ ਨਤੀਜਿਆਂ ’ਚ ਰਹੇ ਮੋਹਰੀ
ਪੈਰਾਡਾਈਜ ਦੇ ਵਿਦਿਆਰਥੀ ਨਤੀਜਿਆਂ ਵਿੱਚ ਰਹੇ ਮੋਹਰੀ
Publish Date: Fri, 17 Apr 2026 06:24 PM (IST)
Updated Date: Sat, 18 Apr 2026 04:07 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਪੈਰਾਡਾਈਜ ਇੰਟਰਨੈਸ਼ਨਲ ਸਕੂਲ, ਘੱਗਾ ਨੇ ਸੀਬੀਐੱਸਈ ਜਮਾਤ ਦਸਵੀਂ ਦੇ ਬੋਰਡ ਇਮਤਿਹਾਨਾਂ ਵਿੱਚ ਸੋ ਪ੍ਰਤੀਸ਼ਤ ਨਤੀਜਾ ਹਾਸਲ ਕਰਕੇ ਆਪਣੀ ਅਕਾਦਮਿਕ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸਕੂਲ ਦੇ ਵਿਦਿਆਰਥਣ ਰਾਸ਼ੀ ਗਰਗ ਨੇ 97.8 ਫੀਸਦੀ ਅੰਕ ਹਾਸਲ ਕਰ ਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼ਿਵ ਬਾਂਸਲ ਨੇ 97.2 ਫੀਸਦੀ ਅਤੇ ਹਰਮਨ ਸਿੰਘ ਨੇ 96 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ। ਚੇਅਰਮੈਨ ਡਾ. ਅਮ੍ਰਿਤਪਾਲ ਸਿੰਘ ਕਲੇਕਾ ਨੇ ਵੀ ਇਸ ਸਫਲਤਾ ’ਤੇ ਖੁਸ਼ੀ ਜਤਾਈ ਤੇ ਸਕੂਲ ਪਰਿਵਾਰ ਦੀ ਸਾਂਝੀ ਮਿਹਨਤ ਦੀ ਪ੍ਰਸ਼ੰਸਾ ਕੀਤੀ।