ਪੈਰਾਡਾਈਜ਼ ਸਕੂਲ ’ਚ 12ਵੀਂ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਕਰਵਾਇਆ
ਪੈਰਾਡਾਈਜ਼ ਸਕੂਲ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ
Publish Date: Mon, 09 Feb 2026 05:18 PM (IST)
Updated Date: Mon, 09 Feb 2026 05:20 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਵਿਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਫੇਅਰਵੈਲ ਪਾਰਟੀ ਕਾਰਵਾਈ ਗਈ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਸਫ਼ਲ ਹੋਣ ਅਤ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ। ਵਿਦਿਆਰਥੀਆਂ ਨੇ ਸਕੂਲ ਨਾਲ ਜੁੜੀਆਂ ਯਾਦਾਂ ਨੂੰ ਭਾਸ਼ਣ ਤੇ ਕਵਿਤਾਵਾਂ ਰਾਹੀਂ ਪ੍ਰਗਟ ਕੀਤਾ। ਅਧਿਆਪਕਾਂ ਨੂੰ ਹੱਥੀ ਬਣਾਏ ਧੰਨਵਾਦ ਕਾਰਡ ਭੇਟ ਕੀਤੇ। ਵਿਦਿਆਰਥੀਆਂ ਨੂੰ ਖਿਤਾਬਾਂ ਨਾਲ ਨਿਵਾਜਿਆ ਗਿਆ। 12ਵੀਂ ਦੀਆਂ ਵਿਦਿਆਰਥਣਾਂ ਪ੍ਰਤੀਭਾ, ਮੰਨਤ ਕੌਰ, ਜਸਨੂਰਦੀਪ ਸਿੰਘ, ਲਕਸ਼ ਵਰਮਾ ਨੂੰ ਮਿਸਟਰ ਪੈਰਾਡਾਈਜ਼ ਦਾ ਤਾਜ ਪਹਿਨਾਇਆ। ਸਿਮਰਨ ਚਹਿਲ, ਈਸ਼ੀਕਾ ਸ਼ਰਮਾ, ਅਤੇ ਸੁਖਪ੍ਰੀਤ ਸਿੰਘ ਨੂੰ ਰਨਰ ਅਪ ਨਾਲ ਨਵਾਜਿਆ। ਸਹਿਜਪਾਲ ਸਿੰਘ, ਇਕਲਵਿਆ, ਜਪਨੀਤ ਕੌਰ ਅਤੇ ਰੁਪਿੰਦਰ ਕੌਰ ਨੂੰ ਵਧੀਆ ਪਹਿਰਾਵੇ ਲਈ ਚੁਣਿਆ। ਫੇਅਰਵੇਲ ਕੇਕ ਕੱਟਿਆ ਗਿਆ। ਸਕੂਲ ਦੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ, ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਉਜਲੇ ਭਵਿੱਖ ਤੇ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।