14500 ਨਵ ਸਾਖਰਾਂ ਨੇ ਦਿੱਤੀ ਪ੍ਰੀਖਿਆ
ਨਵ ਭਾਰਤ ਸਾਖਰਤਾ ਮਿਸ਼ਨ ਉਲਾਸ ਪ੍ਰੋਗਰਾਮ ਤਹਿਤ ਨਵ ਸਾਖਰਾਂ ਦੀ ਹੋਈ ਪ੍ਰੀਖਿਆ
Publish Date: Sun, 22 Mar 2026 04:53 PM (IST)
Updated Date: Sun, 22 Mar 2026 04:55 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਪ੍ਰਿੰਸੀਪਲ ਡਾਇਟ ਨਾਭਾ ਸੰਦੀਪ ਨਾਗਰ ਨੇ ਜਾਣਕਾਰੀ ਦਿੰਦੇ ਆ ਦੱਸਿਆ ਪਟਿਆਲਾ ਜ਼ਿਲ੍ਹੇ ਵਿਚ ਇਸ ਪ੍ਰੀਖਿਆ ਲਈ 265 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਸਨ। ਇਨ੍ਹਾਂ ’ਚ 14500 ਦੇ ਕਰੀਬ ਨਵ ਸਾਖਰਾ ਨੇ ਪ੍ਰੀਖਿਆ ਦਿੱਤੀ । ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲ ਵਿੱਚੋਂ ਨੋਡਲ ਅਧਿਆਪਕ ਲਗਾਏ ਗਏ ਸਨ। ਇਸ ਤੋਂ ਇਲਾਵਾ ਡੀਐਲਐਡ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਨੇ ਵੀ ਇਸ ਮਿਸ਼ਨ ਤਹਿਤ ਆਪਣਾ ਯੋਗਦਾਨ ਪਾਇਆ। ਇਸ ਮੌਕੇ ਪ੍ਰੀਖਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ। ਪ੍ਰੀਖਿਆ ਦੌਰਾਨ ਪ੍ਰਿੰਸੀਪਲ ਸੰਦੀਪ ਨਾਗਰ ਦੀ ਅਗਵਾਈ ਵਿਚ ਯਾਦਵਿੰਦਰ ਕੁਮਾਰ, ਅਜੀਤ ਸਿੰਘ, ਰਵਿੰਦਰ ਕੁਮਾਰ ਸ਼ਰਮਾ, ਮੋਨਿਕਾ, ਸੋਨੀਆ ਧੀਰ, ਪ੍ਰੀਤੀ, ਜਸਪ੍ਰੀਤ ਕੌਰ ਅਤੇ ਮੈਡਮ ਆਸ਼ਾ ਲੈਕਚਰਾਰ ਡਾਇਟ ਵੱਲੋਂ ਵੱਖ ਵੱਖ ਪ੍ਰੀਖਿਆ ਕੇਂਦਰਾਂ ਦੇ ਦੌਰਾ ਕੀਤਾ ਗਿਆ।