ਸੁਖਪਾਲ ਖਹਿਰਾ ਦੇ ਬਿਆਨ ’ਤੇ ਪੱਲੇਦਾਰ ਭੜਕੇ, ਕੀਤੀ ਨਾਅਰੇਬਾਜ਼ੀ
ਸੁਖਪਾਲ ਖਹਿਰਾ ਦੇ ਬਿਆਨ ’ਤੇ ਪੱਲੇਦਾਰ ਭੜਕੇ, ਨਾਅਰੇਬਾਜੀ ਕੀਤੀ
Publish Date: Fri, 13 Mar 2026 04:23 PM (IST)
Updated Date: Sat, 14 Mar 2026 04:01 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੰਧੂਆ ਮਜ਼ਦੂਰ ਕਹੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਤੇ ਇਸਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਪੱਲੇਦਾਰ ਮਜ਼ਦੂਰ ਯੂਨੀਅਨ ਆਜ਼ਾਦ ਡਿੱਪੂ ਦਿੜ੍ਹਬਾ ਦੇ ਵਰਕਰਾਂ ਵੱਲੋਂ ਨਾਆਰੇਬਾਜ਼ੀ ਕਰ ਕੇ ਆਪਣਾ ਰੋਸ ਜਤਾਇਆ ਗਿਆ। ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਨਰਾਤਾ ਸਿੰਘ, ਡਿੱਪੂ ਪ੍ਰਧਾਨ ਹਰਦੇਵ ਸਿੰਘ, ਸਕੱਤਰ ਜਗਦੇਵ ਸਿੰਘ ਦਿੜ੍ਹਬਾ ਅਤੇ ਈਪੀਐੱਫ ਸਕੱਤਰ ਜਗਜੀਤ ਸਿੰਘ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਹੀ ਸੁਰਖੀਆਂ ਦੇ ਵਿਚ ਰਹਿਣ ਲਈ ਅਜਿਹੀਆਂ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਪਹਿਲਾਂ ਖਹਿਰਾ ਨੇ ਔਰਤਾਂ ਉੱਤੇ ਇਹੋ ਜਿਹੀ ਟਿੱਪਣੀ ਕੀਤੀ ਕਿ ਜਿਸ ਨੂੰ ਸੁਣ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੰਧੂਆ ਮਜ਼ਦੂਰ ਕਹਿ ਕੇ ਉਨ੍ਹਾਂ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਬਿਆਨਾਂ ਤੋਂ ਸਿਰਫ ਸੁਖਪਾਲ ਸਿੰਘ ਖਹਿਰਾ ਦੀ ਸੋਚ ਦਾ ਹੀ ਨਹੀਂ ਪਤਾ ਲੱਗਦਾ ਬਲਕਿ ਸਮੁੱਚੀ ਕਾਂਗਰਸ ਪਾਰਟੀ ਦਾ ਦੀਵਾਲਾ ਨਿਕਲਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਹੀ ਹੰਕਾਰ ਵਿੱਚ ਕਮੀਜ਼ ਦੀਆਂ ਬਾਂਹਾਂ ਉਪਰ ਚੜਾ ਕੇ ਬਦਮਾਸ਼ਾਂ ਦੀ ਤਰ੍ਹਾਂ ਗੱਲ ਕਰਦੇ ਹਨ। ਜੋ ਇਕ ਆਗੂ ਵਿਚ ਨਹੀ ਹੋਣਾ ਚਾਹੀਦਾ। ਇਸ ਮੌਕੇ ਲੀਲਾ ਸਿੰਘ, ਕ੍ਰਿਪਾਲ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।।