ਵਿਦਿਆਰਥੀਆਂ ਲਈ ਵਰਦਾਨ ਬਣਿਆ ਆਕਸਫੋਰਡ ਸਕੂਲ
ਵਿਦਿਆਰਥੀਆਂ ਲਈ ਵਰਦਾਨ ਬਣਿਆ ਆਕਸਫੋਰਡ ਸਕੂਲ
Publish Date: Fri, 06 Mar 2026 04:20 PM (IST)
Updated Date: Sat, 07 Mar 2026 04:00 AM (IST)

ਨੋਟ-ਇਸ ਖਬਰ ਨੂੰ ਲਾ ਦਿੱਤਾ ਜਾਵੇ, 15 ਮਾਰਚ ਨੂੰ ਸਪਲੀਮੈਂਟ ਆਉਣਾ ਹੈ। ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ ਦੀ ਆਕਸਫੋਰਡ ਪਬਲਿਕ ਸਕੂਲ ਆਪਣੇ ਇਲਾਕੇ ਚ ਵਿੱਦਿਅਕ ਦਰਜੇ ਵਿੱਚ ਵੱਖਰੇ ਤੌਰ ਤੇ ਪੈਰ ਜਮ੍ਹਾਂ ਚੁੱਕਾ ਹੈ। ਇਸ ਸੰਸਥਾ ਦੀ ਸ਼ੁਰੂਆਤ 2020 ਦੌਰਾਨ ਹੋਈ ,ਉਦੋਂ ਤੋਂ ਹੀ ਇਹ ਸੰਸਥਾ ਵੱਖ-ਵੱਖ ਤਰ੍ਹਾਂ ਦੀਆਂ ਵਿੱਦਿਅਕ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਹੈ। ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ, ਮੈਂਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਅਗਵਾਈ ਸਦਕਾ ਇਹ ਸੰਸਥਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਸਕੂਲ ਦੀਆਂ ਵਿਸ਼ੇਸ਼ਤਾਵਾਂ ਨੂੰ ਮੁੱਖ ਰੱਖਦਿਆਂ ਸਕੂਲ ਦੀ ਸ਼ਾਨਦਾਰ ਏਸੀ ਇਮਾਰਤ, ਸਮਾਰਟ ਕਲਾਸ ਰੂਮ, ਮੈੱਥ ਲੈਬ, ਕਮਿਸਟਰੀ ਲੈੱਬ, ਸਾਇੰਸ ਲੈਬ, ਏਸੀ ਟਰਾਂਸਪੋਰਟ, ਸੀਸੀਟੀਵੀ ਕੈਮਰੇ, ਸਕੂਲ ਵਿੱਚ ਛੋਟੇ ਅਤੇ ਵੱਡੇ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਦੋ ਸਵਿਮਿੰਗ ਪੂਲ ਅਤੇ ਸਕੇਟਿੰਗ ਦਾ ਇੱਕ ਵੱਖਰਾ ਗਰਾਊਂਡ ਤਿਆਰ ਕੀਤਾ ਗਿਆ ਹੈ । ਜਿੱਥੇ ਵਿਦਿਆਰਥੀ ਆਪਣੀ ਖੇਡ ਦਾ ਅਭਿਆਸ ਕਰਦੇ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਵੱਖ- ਵੱਖ ਪ੍ਰਕਾਰ ਦੀਆਂ ਖੇਡਾਂ ਜਿਵੇਂ ਕਿ ਸਵੀਵਿੰਗ,ਤੀਰ-ਅੰਦਾਜ਼ੀ,ਚੈਸ,ਯੋਗਾ, ਬਾਸਕਟਬਾਲ,ਸ਼ੂਟਿੰਗ,ਬੈਡਮਿੰਟਨ, ਸਕੇਟਿੰਗ,ਕ੍ਰਿਕਟ, ਫੁੱਟਬਾਲ,ਬਾਕਸਿੰਗ,ਐਥਲੈਟਿਕ,ਹਾਕੀ,ਕੈਰਮ ਬੋਰਡ ਆਦਿ ਖੇਡਾਂ ਉਪਲਬਧ ਹਨ। ਸਕੂਲ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਨਾ ਕੇਵਲ ਪੜ੍ਹਾਈ ਪੱਖੋਂ ਸਗੋਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਵਿੱਚ ਵਿਦਿਆਰਥੀ ਅਰਸ਼ਵੀਰ ਸਿੰਘ ਨੇ ਤਾਲਕੋਟਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਾਟੇ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਹਾਸਿਲ ਕੀਤਾ ਅਤੇ ਤੀਸਰੀ ਜੋ਼ਨ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਅਰਸ਼ਵੀਰ ਸਿੰਘ ਨੇ ਨੈਸ਼ਨਲ ਪੱਧਰੀ ਮੁਕਾਬਲੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਉੱਥੇ ਹੀ ਖੇਡਾਂ ਵਤਨ ਪੰਜਾਬ ਦੀਆਂ ਵੂਸ਼ੋ ਵਿੱਚ ਅਰਸ਼ਵੀਰ ਸਿੰਘ ਨੇ ਆਪਣੇ ਸਕੂਲ ਦਾ ਨਾਂ ਚਮਕਾਇਆ ਹੈ । ਇਸ ਦੇ ਨਾਲ ਹੀ ਗੁਰਸ਼ਾਨ ਸਿੰਘ ਨੇ ਆਲ ਇੰਡੀਆ ਇੰਡੀਪੈਂਨਡੈਂਸ ਕਰਾਟੇ ਮੁਕਾਬਲੇ ਚ ਗੋਲਡ ਮੈਡਲ ਅਮਰਜੀਤ ਸਿੰਘ ਨੇ ਸਟੇਟ ਮੁਕਾਬਲੇ ਵਿੱਚ ਬ੍ਰੋਜ਼ ਮੈਡਲ ਪ੍ਰਾਪਤ ਕੀਤਾ। ਤਰਨਵੀਰ ਸਿੰਘ ਨੇ ਸ਼ੂਟਿੰਗ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਅਤੇ ਗੁਰਲੀਨ ਕੌਰ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਚਾਂਦੀ ਦਾ ਤਗਮਾ, ਵਾਰ ਹੀਰੋਜ਼ ਸਟੇਡੀਅਮ ਸੰਗਰੂਰ (ਇਨਡੋਰ ਹਾਲ) ਵਿਖੇ ਜ਼ਿਲ੍ਹਾ ਪੱਧਰੀ ਖੇਡ ਕਰਾਟੇ ਵਿੱਚ ਪਿਯੂਸ਼ ਗਰਗ ਨੇ ਸੋਨ ਤਗਮਾ ਗੁਰਸ਼ਾਨ ਸਿੰਘ ਨੇ ਸੋਨ ਤਗਮਾ ਅਤੇ ਗੁਰਲਕਸ਼ਦੀਪ ਸਿੰਘ ਨੇ ਸੋਨ ਤਗਮਾ ਹਾਸਿਲ ਕੀਤਾ। ਕਿੱਕ- ਬਾਕਸਿੰਗ ਸਟੇਟ ਮੁਕਾਬਲੇ ਵਿੱਚ ਸਿਮਰਨ ਕੌਰ ਨੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ ਅਤੇ ਤੈਰਾਕੀ ਮੁਕਾਬਲਿਆਂ ਵਿੱਚ ਧੀਰਜ ਗਰਗ ਨੇ ਪਹਿਲਾਂ, ਸਤਪਾਲ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਸਕੇਟਿੰਗ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਸਿਮਰਨਜੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ। ਸਕੂਲ ਦੀ ਯੋਗ ਮੈਨੇਜਮੈਂਟ ਕਮੇਟੀ ਦੀ ਅਗਵਾਈ ਸਦਕਾ ਅੱਜ ਇਹ ਸਕੂਲ ਇਲਾਕੇ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ।