ਭੀਮ ਰਾਓ ਦਾ ਫਲੈਕਸ ਪਾੜਣ ’ਤੇ ਐਲਸੀ ਭਾਈਚਾਰੇ ’ਚ ਰੋਸ
ਭੀਮ ਰਾਓ ਦੀ ਲਾਈ ਫਲੈਕਸ ਪਾੜਣ 'ਤੇ ਐਸੀ ਭਾਈਚਾਰੇ ਵਿਚ ਰੋਸ
Publish Date: Sun, 25 Jan 2026 06:03 PM (IST)
Updated Date: Mon, 26 Jan 2026 04:10 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਖੇਡ ਸਟੇਡੀਅਮ ਦਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ਨਾਲ ਨਾਮਕਰਨ ਕੀਤਾ ਗਿਆ ਸੀ। ਇਸ ਉਪਰੰਤ 14 ਦਸੰਬਰ ਨੂੰ ਖੇਡ ਸਟੇਡੀਅਮ ’ਚ ਬਾਬਾ ਸਾਹਿਬ ਦੀ ਲਾਈ ਫਲੈਕਸ ਲਗਾਈ ਗਈ ਸੀ, ਜੋ ਹਨੇਰੀ ਚੱਲਣ ਕਾਰਨ ਫਟ ਗਈ ਹੈ। ਇਸ ਘਟਨਾ ਨੂੰ ਲੈ ਕੇ ਐੱਸਸੀ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁਰਜੀਤ ਸਿੰਘ ਬਾਬਾ ਤੋਂ ਇਲਾਵਾ ਐੱਸਸੀ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਸਟੇਡੀਅਮ ਤੇ ਬਾਬਾ ਜੀ ਡਾ. ਭੀਮ ਰਾਓ ਅੰਬੇਡਕਰ ਜੀ ਦਾ ਨਾਮ ਪੱਕੀ ਪਲੇਟ ਉੱਤੇ ਪੱਕੇ ਅੱਖਰਾਂ ਵਿਚ ਨਾਂ ਲਿਖਣ ਕਾਰਨ ਵੀ ਬਾਬਾ ਜੀ ਦੇ ਨਾਮ ਦੀ ਬੇਅਦਬੀ ਹੋਈ ਹੈ। ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਤਿੰਨ ਦਿਨਾਂ ਵਿਚ ਸਟੀਲ ਦੇ ਪੱਕੇ ਅੱਖਰਾਂ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਸਟੇਡੀਅਮ ਦਾ ਨਾਮ ਲਿਖਣ ਦੀ ਗੱਲ ਕਹੀ ਗਈ ਸੀ, ਪਰ ਡੇਢ ਮਹੀਨੇ ਬੀਤਣ ਤੋਂ ਬਾਅਦ ਵੀ ਇਹ ਕੰਮ ਨਹੀਂ ਕੀਤਾ ਗਿਆ। ਆਗੂਆਂ ਨੇ ਮੰਗ ਕੀਤੀ ਹੈ ਕਿ ਜੇਕਰ ਇੱਕ-ਦੋ ਦਿਨਾਂ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਖੇਡ ਸਟੇਡੀਅਮ ਦਾ ਨਾਮ ਪੱਕੇ ਤੌਰ ’ਤੇ ਸਟੀਲੀ ਅੱਖਰਾਂ ਵਿਚ ਨਾਂ ਲਿਖਿਆ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।