90 ਥਾਵਾਂ ’ਤੇ ਛਾਪੇਮਾਰੀ, 41 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ
ਆਪ੍ਰੇਸ਼ਨ ਪ੍ਰਹਾਰ-2: 90 ਥਾਵਾਂ 'ਤੇ ਛਾਪੇਮਾਰੀ; 41 ਲੋੜੀਂਦੇ ਅਪਰਾਧੀ ਗ੍ਰਿਫਤਾਰ
Publish Date: Mon, 09 Feb 2026 05:32 PM (IST)
Updated Date: Tue, 10 Feb 2026 04:06 AM (IST)

20 ਦਿਨਾਂ ’ਚ ਪੁਲਿਸ ਨੇ 693 ਛਾਪੇਮਾਰੀਆਂ ਕੀਤੀਆਂ, 1094 ਵਿਰੁੱਧ ਕੀਤੀ ਕਾਰਵਾਈ -ਦੋ ਨਾਮੀ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ; 27 ਭਗੌੜੇ ਵੀ ਲਏ ਹਿਰਾਸਤ ਚ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : “ਗੈਂਗਸਟਰਾਂ ਤੇ ਵਾਰ” ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕੈਟਾਗਿਰੀ ਬੀ ਦੇ 2 ਨਾਮੀ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸਦੇ ਨਾਲ ਹੀ ਪੁਲਿਸ ਨੇ 90 ਥਾਵਾਂ ਤੇ ਛਾਪੇਮਾਰੀ ਕਰਕੇ 41ਲੋੜੀਂਦੇ ਅਪਰਾਧੀ ਗ੍ਰਿਫਤਾਰ ਕੀਤੇ ਹਨ। ਐਸਐਸਪੀ ਸਰਤਾਜ ਸਿੰਘ ਚਾਹਲ ਨੇਦੱਸਿਆ ਕਿ ਇਸ ਆਪ੍ਰੇਸ਼ਨ ਤਹਿਤ ਰਾਜੇਸ਼ ਛਿੱਬਰ ਕਪਤਾਨ ਪੁਲਿਸ (ਸਥਾਨਕ), ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਪੀ.ਬੀ.ਆਈ) ਸੰਗਰੂਰ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾ ਕੇ ਕੁੱਲ 693 ਛਾਪੇਮਾਰੀਆਂ ਕਰਕੇ 1993 ਕ੍ਰਿਮੀਨਲ ਪਿਛੋਕੜ ਵਾਲੇ ਵਿਅਕਤੀਆਂ ਪਾਸੋਂ ਪੁੱਛ-ਗਿੱਛ ਕੀਤੀ ਗਈ, ਜਿਨ੍ਹਾਂ ਵਿੱਚੋਂ 1094 ਵਿਅਕਤੀਆਂ ਤੇ ਇਹਤਿਆਤੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 27 ਪੀਓਜ (ਭਗੌੜੇ) ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰਾਂ1 ਮਾਰਚ 2025 ਤੋਂ ਸ਼ੁਰੂ ਹੋਈ “ਯੁੱਧ ਨਸ਼ਿਆਂ ਵਿਰੁੱਧ ਅਤੇ ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਡਰੱਗ ਦੇ ਕੁੱਲ 939 ਮੁਕੱਦਮੇ ਦਰਜ ਕਰਕੇ 1310 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 14 ਕਿੱਲੋ 438 ਗ੍ਰਾਮ ਹੈਰੋਇਨ, 05 ਕਿੱਲੋ 12 ਗ੍ਰਾਮ ਅਫੀਮ, 2125 ਕਿੱਲੋ 280 ਗ੍ਰਾਮ ਭੂੱਕੀ ਚੂਰਾ ਪੋਸਤ, 52596 ਨਸ਼ੀਲ਼ੀਆਂ ਗੋਲੀਆਂ, 10 ਕਿੱਲੋ 426 ਗ੍ਰਾਮ ਸੁਲਫਾ/ਗਾਂਜਾ, 444 ਗ੍ਰਾਮ ਚਰਸ, 94 ਨਸ਼ੀਲੇ ਟੀਕੇ, 65 ਕਿੱਲੋ 724 ਗ੍ਰਾਮ ਹਰੇ ਪੌਦੇ ਪੋਸਤ ਅਤੇ 19,37,410/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ ਹੈ। ਇਸ ਤੋਂ ਇਲਾਵਾ 12 ਨਸ਼ਾ ਤਸਕਰਾਂ ਦੀ 4,39,25,309 ਰੁਪਏ ਦੀ ਪ੍ਰਾਪਰਟੀ ਜਬਤ ਕਰਵਾਈ ਗਈ ਹੈ। ਪਿੰਡਾਂ ਅਤੇ ਸ਼ਹਿਰਾਂ/ਵਾਰਡਾਂ ਵਿੱਚ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਵੱਲੋਂ ਨਸ਼ੇ ਦੀ ਰੋਕਥਾਮ ਸਬੰਧੀ ਪਬਲਿਕ ਨੂੰ ਜਾਗਰੂਕ ਕਰਨ ਲਈ 2017 ਮੀਟਿੰਗਾਂ ਕੀਤੀਆਂ ਗਈਆਂ ਹਨ। ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਦੀ ਦਲਦਲ ਵਿੱਚ ਫਸੇ 150 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ 2056 ਵਿਅਕਤੀਆਂ ਨੂੰ ਦਵਾਈ/ਮੈਡੀਸ਼ਨ ਦਿਵਾਈ ਜਾ ਚੁੱਕੀ ਹੈ। ਸੰਗਰੂਰ ਪ੍ਰਸ਼ਾਸਨ ਵੱਲੋਂ 43 ਨਸ਼ਾ ਤਸਕਰਾਂ ਵੱਲੋਂ ਨਸ਼ੇ ਦਾ ਧੰਦਾ ਕਰਕੇ ਬਣਾਈ ਗਈ ਗੈਰਕਾਨੂੰਨੀ ਪ੍ਰਾਪਰਟੀ ਨੂੰ ਬੁਲਡੋਜਰ ਚਲਾ ਕੇ ਢਾਹ ਦਿੱਤਾ ਗਿਆ। ਇਸ ਤੋਂ ਇਲਾਵਾ ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 406 ਮੁਕੱਦਮੇ ਦਰਜ ਕਰਕੇ 427 ਦੋਸੀਆਂ ਨੂੰ ਕਾਬੂ ਕਰਕੇ 6881.375 ਲੀਟਰ ਸਰਾਬ ਠੇਕਾ ਦੇਸੀ, 1120.750 ਲੀਟਰ ਸਰਾਬ ਨਜਾਇਜ, 235.500 ਲੀਟਰ ਸਰਾਬ ਅੰਗਰੇਜੀ, 11260 ਲੀਟਰ ਲਾਹਣ, 04 ਚਾਲੂ ਭੱਠੀਆਂ, 5.750 ਲੀਟਰ ਬੀਅਰ ਅਤੇ 500 ਲੀਟਰ ਸਪਰਿੱਟ ਬ੍ਰਾਮਦ ਕਰਵਾਇਆ ਗਿਆ। ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਗੈਂਗਸਟਰਾਂ ਤੇ ਵਾਰ ਦੀ ਲੜੀ ਵਿੱਚ ਆਪ੍ਰੇਸ਼ਨ ਪ੍ਰਹਾਰ-2 ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਜਿਲ੍ਹਾ ਸੰਗਰੂਰ ਅੰਦਰ ਪੁਲਿਸ ਟੀਮਾਂ ਬਣਾ ਕੇ ਕੁੱਲ 90 ਥਾਵਾਂ ਤੇ ਛਾਪੇਮਾਰੀ ਕੀਤੀ, ਜਿਨ੍ਹਾਂ ਵਿੱਚੋਂ 41 ਲੋੜੀਂਦੇ ਅਪਰਾਧੀ ਗ੍ਰਿਫਤਾਰ ਕੀਤੇ ਗਏ, 25 ਦੋਸ਼ੀਆਂ ਤੇ ਇਹਤਿਆਤੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ, 62 ਲੋੜੀਂਦੇ ਅਪਰਾਧੀਆਂ ਨੂੰ ਵੈਰੀਫਾਈ ਕੀਤਾ ਗਿਆ, 1 ਪੀਓ ਗ੍ਰਿਫਤਾਰ ਕੀਤਾ ਗਿਆ। ਸਰਚ ਦੌਰਾਨ 10 ਗ੍ਰਾਮ ਹੈਰੋਇਨ, 57 ਨਸ਼ੀਲੀਆਂ ਗੋਲੀਆਂ, 10 ਕਿੱਲੋਗ੍ਰਾਮ ਹਰੇ ਪੌਦੇ ਪੋਸਤ ਅਤੇ ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ ਬ੍ਰਾਮਦ ਕਰਾਇਆ ਗਿਆ।