ਯੂਨੀਵਰਸਿਟੀ ਨੂੰ ਡਾ. ਓਬਰਾਏ ਵੱਲੋਂ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ
ਨੋਟ-ਫਾਈਲ ਨੰਬਰ 13 ਰੱਦ ਕਰਕੇ ਇਸਨੂੰ ਲਗਾਇਆ ਜਾਵੇ ਜੀ।
Publish Date: Tue, 21 Apr 2026 05:45 PM (IST)
Updated Date: Tue, 21 Apr 2026 05:49 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਜਿਕ-ਦਾਰਸ਼ਨਿਕ ਫਲਸਫਾ: ਪੁਨਰ-ਵਿਚਾਰ ਵਿਸ਼ੇ ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸ਼ੁਰੂ ਹੋਇਆ। ਇਹ ਸੈਮੀਨਾਰ ਯੂਨੀਵਰਸਿਟੀ ਵਾਈਸ-ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਉਦਘਾਟਨੀ ਸੈਸ਼ਨ ਵਿਚ ਉੱਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਤੇ ਚੇਅਰਮੈਨ ਡਾ. ਐੱਸ.ਪੀ. ਸਿੰਘ ਓਬਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਆਈ.ਡੀ.ਸੀ. ਚੰਡੀਗੜ੍ਹ ਦੇ ਪ੍ਰੋਫੈਸਰ ਐਮਰੀਟਸ ਪ੍ਰੋ. (ਡਾ.) ਰੌਣਕੀ ਰਾਮ, ਯੂ.ਜੀ.ਸੀ. ਦੇ ਜੁਆਇੰਟ ਸੈਕਟਰੀ ਡਾ. ਗੰਭੀਰ ਸਿੰਘ ਚੌਹਾਨ ਤੇ ਸਨੀ ਓਬਰਾਏ ਵਿਵੇਕ ਸਦਨ (ਫਿਊਚਰਿਸਟਿਕ ਯੂਨੀਵਰਸਿਟੀ), ਸ੍ਰੀ ਅਨੰਦਪੁਰ ਸਾਹਿਬ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸਰਬਜਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਪ੍ਰੋ. (ਡਾ.) ਰਤਨ ਸਿੰਘ (ਵਾਈਸ-ਚਾਂਸਲਰ) ਨੇ ਗੁਰੂ ਰਵਿਦਾਸ ਜੀ ਦੇ ਬਰਾਬਰੀ ਵਾਲੇ ਸਮਾਜ ਦੇ ਸੰਕਲਪ ਬੇਗਮਪੁਰਾ ਤੇ ਰੌਸ਼ਨੀ ਪਾਈ। ਡਾ. ਐੱਸ.ਪੀ. ਸਿੰਘ ਓਬਰਾਏ ਨੇ ਗੁਰੂ ਸਾਹਿਬ ਦੇ ਫਲਸਫੇ ਵਿਚ ਮਨੁੱਖਤਾ ਦੇ ਮਹੱਤਵ ਬਾਰੇ ਚਰਚਾ ਕੀਤੀ। ਯੂਨੀਵਰਸਿਟੀ ਦੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਡਾ. ਓਬਰਾਏ ਨੇ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਪ੍ਰੋ. (ਡਾ.) ਸਰਬਜਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਰਵਿਦਾਸ ਜੀ ਦੇ ਅਧਿਆਤਮਿਕ ਸੰਦੇਸ਼ ਦੀ ਵਿਲੱਖਣਤਾ ਬਾਰੇ ਗੱਲ ਕੀਤੀ। ਡਾ. ਗੰਭੀਰ ਸਿੰਘ ਚੌਹਾਨ ਨੇ ਇਕ ਨੈਤਿਕ ਸਮਾਜ ਦੀ ਸਿਰਜਣਾ ਵਿਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੱਤਾ। ਪ੍ਰੋ. (ਡਾ.) ਰੌਣਕੀ ਰਾਮ ਨੇ ਗੁਰੂ ਰਵਿਦਾਸ ਜੀ ਦੇ ਕਿਰਤ ਦੇ ਸੰਕਲਪ ਨੂੰ ਇਕ ਨਿਆਂਪੂਰਨ ਸਮਾਜ ਦੀ ਨੀਂਹ ਦੱਸਿਆ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. (ਡਾ.) ਬਲਜੀਤ ਸਿੰਘ ਖਹਿਰਾ ਨੇ ਸਵਾਗਤੀ ਭਾਸ਼ਣ ਦਿੱਤਾ ਤੇ ਸੈਮੀਨਾਰ ਦੀ ਕਨਵੀਨਰ ਡਾ. ਸ਼ੈਫਾਲੀ ਬੇਦੀ ਨੇ ਮੌਜੂਦਾ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਗੁਰੂ ਸਾਹਿਬ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਬਾਰੇ ਦੱਸਿਆ। ਇਸ ਮੌਕੇ ਡਾ. ਪ੍ਰੇਰਨਾ ਸਿੰਘ ਦੀ ਪੁਸਤਕ ਰਿਲੀਜ਼ ਕੀਤੀ ਗਈ ਅਤੇ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਵੀ ਲਾਂਚ ਕੀਤੀ ਗਈ। ਅੰਤ ਵਿਚ ਐਸੋਸੀਏਟ ਡੀਨ ਡਾ. ਅਮਿਤੋਜ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਕਵਿਤਾ ਸਹਾਰਨ ਵੱਲੋਂ ਕੀਤਾ ਗਿਆ।