2 ਭਗੌੜੇ ਤੇ ਪਾਬੰਦੀਸ਼ੁਦਾ ਗੋਲ਼ੀਆਂ ਸਣੇ ਇਕ ਕਾਬੂ
ਨਸ਼ੀਲੀਆਂ ਗੋਲੀਆਂ ਸਮੇਤ ਇੱਕ, ਦੋ ਭਗੌੜੇ ਕਾਬੂ"
Publish Date: Sun, 18 Jan 2026 04:17 PM (IST)
Updated Date: Mon, 19 Jan 2026 04:00 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਤੇ ਡੀਜੀਪੀ ਸਾਹਿਬ ਪੰਜਾਬ ਅਤੇ ਸਰਤਾਜ ਸਿੰਘ ਚਾਹਲ ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਦੀਆਂ ਹਦਾਇਤਾ ਅਨੁਸਾਰ ਭਗੌੜਿਆਂ ਖ਼ਿਲਾਫ਼ ਵਿੱਢੀ ਸਪੈਸ਼ਲ ਮੁਹਿੰਮ ਤਹਿਤ ਗੁਰਪ੍ਰੀਤ ਸਿੰਘ ਪੀਪੀਐੱਸ, ਉਪ ਕਪਤਾਨ ਪੁਲਿਸ ਸਬ-ਡਵੀਜਨ ਧੂਰੀ ਅਤੇ ਥਾਣੇਦਾਰ ਬਲੌਰ ਸਿੰਘ ਚਹਿਲ ਮੁੱਖ ਅਫਸਰ ਥਾਣਾ ਸ਼ੇਰਪੁਰ ਦੀ ਸੁਪਰਵੀਜਨ ਹੇਠ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਕੁਲਦੀਪ ਸਿੰਘ ਉਰਫ ਗੋਧਾ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਰਾਮਨਗਰ ਛੰਨਾ ਨੂੰ ਕਾਬੂ ਕਰ ਕੇ ਇਸਦੇ ਕਬਜ਼ਾ ਵਿੱਚੋ 110 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਕੇ ਮੁਕਦਮਾ ਥਾਣਾ ਸ਼ੇਰਪੁਰ ਦਰਜ ਕਰਾਇਆ ਗਿਆ। ਸਹਾਇਕ ਥਾਣੇਦਾਰ ਕਰਮਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਪੀਓ ਨਿਰਭੈ ਸਿੰਘ ਪੁੱਤਰ ਬਾਵਾ ਸਿੰਘ ਭੋਤਨਾ ਬਰਨਾਲਾ ਅਤੇ ਲਵਲੀ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਬਰਨਾਲਾ ਜੋ ਮੁਕਦਮਾ ਨੰਬਰ 14 ਮਿਤੀ 21/02/2021 ਅਧੀਨ ਧਾਰਾ 457,380 ਆਈਪੀਸੀ ਥਾਣਾ ਸ਼ੇਰਪੁਰ ਵਿਚ ਅਧੀਨ ਧਾਰਾ 299 ਸੀਆਰਪੀਸੀ ਦੇ ਭਗੌੜੇ ਸਨ। ਇਨ੍ਹਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੋਵੇਂ ਭਗੌੜੇ ਤੇ ਨਸ਼ੀਲੀਆਂ ਗੋਲੀਆਂ ਵਾਲੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਗਲੀ ਤਫ਼ਤੀਸ ਜਾਰੀ ਹੈ।