ਬਾਈਕ ਤੇ ਪਿਕਅੱਪ ਦੀ ਟੱਕਰ ਇਕ ਜ਼ਖ਼ਮੀ, ਪਰਚਾ ਦਰਜ਼
ਬਾਈਕ ਤੇ ਪਿਕਅੱਪ ਦੀ ਟੱਕਰ ਇੱਕ ਜਖਮੀ, ਪਰਚਾ ਦਰਜ਼
Publish Date: Sun, 19 Apr 2026 04:02 PM (IST)
Updated Date: Mon, 20 Apr 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪਿਕਅੱਪ ਤੇ ਮੋਟਰਸਾਈਕਲ ਦੀ ਟੱਕਰ ਦਰਮਿਆਨ ਮੋਟਰਸਾਈਕਲ ਚਾਲਕ ਦੇ ਜ਼ਖ਼ਮੀ ਹੋਣ ਤੇ ਪਿਕਅੱਪ ਚਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਲਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਪੁੱਤਰ ਮੇਘਾ ਸਿੰਘ ਵਾਸੀ ਖੰਡੇਬਾਦ ਨੇ ਬਰਖ਼ਿਲਾਫ਼ ਸੁਖਵਿੰਦਰ ਸਿੰਘ ਵਾਸੀ ਲਹਿਰਾ ਦੇ ਪਰਚਾ ਦਰਜ ਕਰਵਾਇਆ। ਇਸ ਵਿਚ ਪੀੜਤ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਬਲਵਿੰਦਰ ਸਿੰਘ ਉਰਫ ਬਿੰਦਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਸ਼ਰਾਬ ਠੇਕਾ ਤੋਂ ਲਹਿਰਾ-ਪਾਤੜਾਂ ਰੋਡ ’ਤੇ ਚੜ੍ਹਨ ਲੱਗੇ ਤਾਂ ਮਹਿੰਦਰਾ ਪਿਕਅਪ ਗੱਡੀ ਰੰਗ ਚਿੱਟਾ ਜਿਸ ਨੂੰ ਸੁਖਵਿੰਦਰ ਸਿੰਘ ਵਾਸੀ ਲਹਿਰਾ ਚਲਾ ਰਿਹਾ ਸੀ, ਨੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਮੋਟਰਸਾਈਕਲ ’ਚ ਮਾਰੀ। ਇਸ ਨਾਲ ਉਹ ਤੇ ਉਸਦਾ ਦੋਸਤ ਸੜਕ ਤੇ ਡਿੱਗ ਗਏ ਤੇ ਮੇਰੇ ਕਾਫੀ ਸੱਟਾਂ ਲੱਗੀਆਂ। ਲੋਕਾਂ ਨੇ ਉਸਨੂੰ ਸਵਾਰੀ ਗੱਡੀ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਮੇਰਾ ਇਲਾਜ ਚੱਲ ਰਿਹਾ ਹੈ। ਲਹਿਰਾ ਪੁਲਿਸ ਨੇ ਪੀੜਤ ਦੇ ਬਿਆਨਾਂ ਮੁਤਾਬਕ ਸੁਖਵਿੰਦਰ ਸਿੰਘ ਵਾਸੀ ਲਹਿਰਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।