ਨਾਜਾਇਜ਼ ਦੇਸੀ ਪਿਸਤੌਲ .315 ਬੋਰ ਸਮੇਤ ਇਕ ਗ੍ਰਿਫ਼ਤਾਰ
ਨਜਾਇਜ ਦੇਸੀ ਪਿਸਤੋਲ 315 ਬੋਰ ਸਮੇਤ ਇਕ ਗ੍ਰਿਫ਼ਤਾਰ
Publish Date: Sat, 24 Jan 2026 06:26 PM (IST)
Updated Date: Sun, 25 Jan 2026 04:13 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਥਾਣਾ ਸਿਟੀ-1 ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਨਾਜਾਇਜ਼ ਦੇਸੀ ਪਿਸਤੌਲ .315 ਬੋਰ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਪਿਸਤੌਲ ਨਾਲ ਵਿਜੈ ਕੁਮਾਰ ਪਾਸਵਾਨ ਉਰਫ ਵਿਜੈ ਉਕਤ ਕਿਸੇ ਵਿਅਕਤੀ ਦਾ ਜਾਨੀ ਵਾ ਮਾਲੀ ਨੁਕਸਾਨ ਕਰਨ ਦੇ ਨਾਲ-ਨਾਲ ਲੁੱਟ-ਖੋਹ ਕਰ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ। ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕੇ ਵਿਚ ਹੋਣ ਵਾਲੀ ਸੰਭਾਵੀ ਵਾਰਦਾਤ ਨੂੰ ਟਾਲਣ ਵਿਚ ਕਾਮਯਾਬੀ ਮਿਲੀ ਹੈ। ਉਕਤ ਨਾਜਾਇਜ਼ ਪਿਸਤੌਲ ਬਰਾਮਦ ਹੋਣ ਸਬੰਧੀ ਦੋਸ਼ੀ ਵਿਜੈ ਕੁਮਾਰ ਪਾਸਵਾਨ ਉਰਫ ਵਿਜੈ ਉਕਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਦੋਸ਼ੀ ਕੋਲੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ, ਦੋਰਾਨੇ ਪੁੱਛਗਿੱਛ ਖੁਲਾਸੇ ਹੋਣ ਦੀ ਸੰਭਵਾਨਾ ਹੈ।