60 ਪਾਬੰਦੀਸ਼ੁਦਾ ਗੋਲ਼ੀਆਂ ਤੇ ਸਕੂਟਰੀ ਸਣੇ ਕਾਬੂ
60 ਨਸ਼ੀਲੀਆਂ ਗੋਲੀਆਂ ਤੇ ਸਕੂਟਰੀ ਸਮੇਤ ਇੱਕ ਕਾਬੂ
Publish Date: Fri, 13 Mar 2026 04:29 PM (IST)
Updated Date: Sat, 14 Mar 2026 04:03 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਉਦੋਂ ਸਫਲਤਾ ਮਿਲੀ ਜਦੋਂ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਗੋਲ਼ੀਆਂ ਤੇ ਸਕੂਟਰੀ ਸਮੇਤ ਕਾਬੂ ਕਰਦਿਆਂ ਪਰਚਾ ਦਰਜ ਕੀਤਾ ਗਿਆ ਹੈ। ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮੇਜਰ ਸਿੰਘ ਵੱਲੋਂ ਬਰਖ਼ਿਲਾਫ਼ ਟਹਿਲ ਸਿੰਘ ਉਰਫ ਬੱਬੂ ਵਾਸੀ ਸਲੇਮਗੜ੍ਹ ਦੇ ਪਰਚਾ ਦਰਜ ਕਰਵਾਇਆ ਹੈ। ਇਸ ਵਿਚ ਉਨ੍ਹਾਂ ਦੱਸਿਆ ਕਿ ਗਸ਼ਤ ਦੌਰਾਨ ਦੁਪਹਿਰ 2 ਵਜੇ ਦੇ ਕਰੀਬ ਜਦੋਂ ਪੁਲਿਸ ਪਾਰਟੀ ਬੱਸ ਅੱਡਾ ਰਾਮਪੁਰਾ ਗੁੱਜਰਾਂ ਵਿਖੇ ਪਹੁੰਚੀ ਤਾਂ ਸਹਾਇਕ ਥਾਣੇਦਾਰ ਮੇਜਰ ਸਿੰਘ ਪਾਸ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਟਹਿਲ ਸਿੰਘ ਉਰਫ ਬੱਬੂ ਵਾਸੀ ਸਲੇਮਗੜ੍ਹ ਪਾਬੰਦੀਸ਼ੁਦਾ ਗੋਲ਼ੀਆਂ ਵੇਚਣ ਦਾ ਧੰਦਾ ਕਰਦਾ ਹੈ। ਅੱਜ ਵੀ ਉਕਤ ਪਾਬੰਦੀਸ਼ੁਦਾ ਗੋਲ਼ੀਆਂ ਲੈ ਕੇ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਟੋਹਾਣਾ ਤੋਂ ਬਾਇਆ ਮਨਿਆਣਾ ਹੁੰਦਾ ਹੋਇਆ ਮੂਨਕ ਵੱਲ ਆਵੇਗਾ। ਇਸ ਪਰ ਦੋਸ਼ੀ ਕੋਲੋਂ ਪਾਬੰਦੀਸ਼ੁਦਾ ਗੋਲ਼ੀਆਂ ਤੇ ਸਕੂਟਰੀ ਮਾਰਕਾ ਯੂਪੀਟਰ ਰੰਗ ਸਫੈਦ ਬਰਾਮਦ ਕਰਦਿਆਂ ਪਰਚਾ ਦਰਜ ਕੀਤਾ ਗਿਆ ਹੈ ਤੇ ਦੋਸ਼ੀ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਮੁਹਿੰਮ ਚਲਾਈ ਹੋਈ ਹੈ। ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।