4 ਕਿੱਲੋ ਤਾਂਬੇ ਦੀ ਤਾਰ ਨਾਲ ਕਾਬੂ
4 ਕਿਲੋ ਤਾਂਬੇ ਦੀ ਤਾਰ ਨਾਲ ਇੱਕ ਕਾਬੂ
Publish Date: Sat, 24 Jan 2026 04:43 PM (IST)
Updated Date: Sun, 25 Jan 2026 04:05 AM (IST)

ਹਰਜੀਤ ਸਿੰਘ ਪੰਜਾਬੀ ਜਾਗਰਣ, ਖਨੌਰੀ : ਸਥਾਨਕ ਪੁਲਿਸ ਵੱਲੋਂ ਕਈ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਇਕ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਚੋਰੀ ਹੋਈ ਚਾਰ ਕਿੱਲੋ ਤਾਂਬੇ ਦੀ ਤਾਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਏਐੱਸਆਈ ਗੁਰਮੇਲ ਰਾਮ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਖਨੌਰੀ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੀ ਤਫਤੀਸ਼ ਦੇ ਸਬੰਧ ਵਿਚ ਵੱਖ-ਵੱਖ ਥਾਵਾਂ ’ਤੇ ਕੀਤੀ ਪੜਤਾਲ ਦੌਰਾਨ ਗਊਸ਼ਾਲਾ ਰੋਡ ’ਤੇ ਲੱਗੇ ਸੀਸੀਟੀਵੀ ਦੀ ਮਦਦ ਨਾਲ ਇਸ ਚੋਰ ਦੀ ਪਹਿਚਾਣ ਦਾ ਪਤਾ ਲਗਾਇਆ ਜਾ ਸਕਿਆ ਤੇ ਜੀਤ ਕੁਮਾਰ ਉਰਫ ਜੀਤੂ (22) ਵਾਸੀ ਵਾਰਡ ਨੰਬਰ 12 ਖਨੌਰੀ ਹੈ। ਉਕਤ ਚੋਰ ਪਹਿਲਾਂ ਵੀ ਦੋ-ਤਿੰਨ ਚੋਰੀ ਦੀਆਂ ਵਾਰਦਾਤਾਂ ’ਚ ਲੁੜੀਂਦਾ ਸੀ। ਇਸ ਤੋਂ ਪਹਿਲਾਂ ਉਕਤ ਚੋਰ ਨੇ ਇਕ ਕਰਿਆਨੇ ਦੀ ਦੁਕਾਨ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਕਾਜੂ, ਬਦਾਮਾਂ ਸਮੇਤ ਦੁਕਾਨ ਦੇ ਗੱਲੇ ’ਚ ਪਈ ਨਕਦੀ ’ਤੇ ਹੱਥ ਸਾਫ ਕੀਤਾ ਸੀ ਤੇ ਇਸੇ ਤਰ੍ਹਾਂ ਉਕਤ ਚੋਰ ਨੇ ਖਨੌਰੀ ਪਿੰਡ ਵਾਲੇ ਰੋਡ ਸਥਿਤ ਇਕ ਦੁੱਧ ਵਾਲੀ ਡੇਅਰੀ ’ਚੋਂ 6 ਕਿੱਲੋ ਘਿਓ ਚੋਰੀ ਕੀਤਾ ਸੀ ਤੇ ਇਸੇ ਤਰ੍ਹਾਂ ਇਸ ਦੋਸ਼ੀ ਨੇ ਪਿੰਡ ਵਾਲੇ ਰੋਡ ਸਥਿਤ ਇਕ ਦੁਕਾਨ ਵਿੱਚੋਂ ਡਰਾਈ ਫਰੂਟ ਦੇ ਡੱਬੇ ਚੋਰੀ ਕੀਤੇ ਸਨ। ਉਨ੍ਹਾਂ ਦੱਸਿਆ ਕਿ ਉਕਤ ਚੋਰ ਦੇ ਖ਼ਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਅੱਜ ਉਕਤ ਦੋਸ਼ੀ ਨੂੰ ਪੇਸ਼ ਅਦਾਲਤ ਕਰਨ ਮਗਰੋਂ ਸੰਗਰੂਰ ਜੇਲ੍ਹ ਵਿੱਚ ਭੇਜਿਆ ਜਾਵੇਗਾ।