ਮਕਾਨਾਂ ਦਾ ਵਰੰਟ ਕਬਜ਼ਾ ਲੈਣ ਆਏ ਅਧਿਕਾਰੀ ਬੇਰੰਗ ਪਰਤੇ
ਮਕਾਨਾਂ ਦਾ ਵਰੰਟ ਕਬਜ਼ਾ ਲੈਣ ਆਏ ਅਧਿਕਾਰੀ ਬੇਰੰਗ ਪਰਤੇ
Publish Date: Mon, 09 Mar 2026 04:55 PM (IST)
Updated Date: Tue, 10 Mar 2026 04:04 AM (IST)

ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਦਿੱਤਾ ਪੀੜਤਾਂ ਦਾ ਸਾਥ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਦੇ ਵਾਰਡ ਨੰਬਰ ਤਿੰਨ ਵਿੱਚ ਕਈ ਮਕਾਨਾਂ ਦਾ ਵਰੰਟ ਕਬਜਾ ਲੈਣ ਆਏ ਕਿਸਾਨ ਨੂੰ ਮੰਡੀ ਵਾਸੀਆਂ ਨੇ ਬੇਰੰਗ ਵਾਪਸ ਕਰ ਦਿੱਤਾ। ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਦੇਸਰਾਜ, ਮੇਘ ਰਾਜ ਜਸਵੀਰ ਕੁਮਾਰ, ਰੁਚੀ ਗਰਗ ਆਦਿ ਪੀੜਤਾਂ ਨੇ ਦੱਸਿਆ ਕਿ ਉਹ ਇਨ੍ਹਾਂ ਮਕਾਨਾਂ ਵਿੱਚ ਤਿੰਨ ਪੀੜੀਆਂ ਤੋਂ ਰਹਿ ਰਹੇ ਹਨ। ਬਿਜਲੀ ਦੇ ਬਿੱਲ, ਟੂਟੀ ਦੇ ਬਿੱਲ ਉਨ੍ਹਾਂ ਦੇ ਨਾਮ ਹਨ। ਪੀੜਤਾਂ ਨੇ ਦੱਸਿਆ ਕਿ ਅੱਜ ਤੋਂ 70 ਸਾਲ ਪਹਿਲਾ ਲਏ ਇਹਨਾਂ ਮਕਾਨਾਂ ਨੂੰ ਜਿਆਦਾਤਰ ਬਹੀਆਂ ਤੇ ਹੀ ਲਿਖਿਆ ਜਾਂਦਾ ਸੀ ਜਦੋਂ ਕਿ ਕਬਜ਼ਾ ਕਰਨ ਵਾਲਿਆਂ ਨੇ ਕੋਰਟ ਵਿੱਚ ਇੰਤਕਾਲ ਨਾ ਹੋਣ ਦਾ ਫਾਇਦਾ ਚੁੱਕ ਕੇ ਕੇਸ ਆਪਣੇ ਹੱਕ ਵਿੱਚ ਕਰਵਾ ਲਿਆ ਅਤੇ ਹੁਣ ਉਨ੍ਹਾਂ ਨਾਲ ਪੁਲਿਸ ਭਾਰੀ ਪੁਲਿਸ ਫੋਰਸ ਨੂੰ ਲਿਆ ਕੇ ਕਬਜ਼ਾ ਬਰੰਟ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਉਨ੍ਹਾਂ ਦਾ ਸਾਰੇ ਸ਼ਹਿਰ ਨਿਵਾਸੀਆਂ ਨੇ ਬਾਜ਼ਾਰ ਬੰਦ ਕਰਕੇ ਉਨ੍ਹਾਂ ਦਾ ਸਾਥ ਦਿੱਤਾ ਹੈ, ਕਿਉਂਕਿ ਅਸੀਂ ਬਿਲਕੁਲ ਸਹੀ ਹਾਂ। ਸਾਡੇ ਪੜਦਾਦੇ, ਦਾਦੇ ,ਅਸੀਂ ਅਤੇ ਸਾਡੇ ਬੱਚੇ ਇਨਾਂ ਮਕਾਨਾਂ ਵਿੱਚ 70 ਸਾਲਾਂ ਤੋਂ ਰਹਿ ਰਹੇ ਹਨ। ਪ੍ਰੰਤੂ ਭੂ ਮਾਫੀਆ ਸਾਡੇ ਮਕਾਨਾਂ ਤੇ ਨਜਾਇਜ਼ ਕਬਜ਼ਾ ਕਰਕੇ ਸਾਨੂੰ ਘਰੋਂ ਬੇਘਰ ਕਰਨਾ ਚਾਹੁੰਦਾ ਹੈ। ਜੇਕਰ ਅਸੀਂ ਗਲਤ ਹਾਂ ਤਾਂ ਜਦੋਂ ਅਸੀਂ ਮਕਾਨ 50 ਸਾਲ ਪਹਿਲਾਂ ਬਣਾ ਰਹੀ ਸੀ ਉਦੋਂ ਕਿੱਥੇ ਸੀ। ਹੁਣ ਤੱਕ ਇਹ ਸਾਰੇ ਮਕਾਨ ਕਈ ਵਾਰੀ ਢਾਹ ਕੇ ਬਣਾਏ ਜਾ ਚੁੱਕੇ ਹਨ ਪ੍ਰੰਤੂ ਹੁਣ ਇਹਨਾਂ ਨੂੰ ਲਾਲਚ ਉਤਪੰਨ ਹੋ ਗਿਆ ਹੈ। ਜਿਸ ਕਾਰਨ ਇਹ ਸਾਡੀਆਂ ਜਾਇਦਾਦਾਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਦੋਂ ਇਸ ਸਬੰਧੀ ਵਰੰਟ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਆਪਣਾ ਪੱਖ ਦੇਣਾ ਮੁਨਾਸਬ ਨਹੀਂ ਸਮਝਿਆ।