ਨੰਬਰਦਾਰ ਯੂਨੀਅਨ ਪਟਿਆਲਾ ਦਾ ਜਨਰਲ ਇਜਲਾਸ ਸੰਪੰਨ
ਨੰਬਰਦਾਰ ਯੂਨੀਅਨ ਪਟਿਆਲਾ ਦਾ ਜਨਰਲ ਇਜਲਾਸ ਸੰਪੰਨ
Publish Date: Wed, 11 Mar 2026 04:46 PM (IST)
Updated Date: Wed, 11 Mar 2026 04:48 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਮਾਲ ਵਿਭਾਗ ਅਧੀਨ ਸੂਬੇ ’ਚ ਕੰਮ ਕਰਦੇ ਨੰਬਰਦਾਰਾਂ ਦੀ ਜਥੇਬੰਦੀ ਨੰਬਰਦਾਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦਾ ਜਰਨਲ ਇਜਲਾਸ ਸੰਪੰਨ ਹੋ ਗਿਆ ਹੈ। ਜਥੇਬੰਦੀ ਦੇ ਸੂਬਾ ਚੀਫ ਪੈਟਰਨ ਗੁਰਦਰਸ਼ਨ ਸਿੰਘ ਗਲੌਲੀ ਦੀ ਦੇਖ ਰੇਖ ਹੇਠ ਹੋਏ ਜ਼ਿਲ੍ਹਾ ਪੱਧਰੀ ਇਜਲਾਸ ’ਚ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ, ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ ਤੇ ਸਕੱਤਰ ਜਰਨਲ ਰਛਪਾਲ ਸਿੰਘ ਕੁਲਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਜਨਰਲ ਇਜਲਾਸ ਦੌਰਾਨ ਨੰਬਰਦਾਰ ਯਾਦਵਿੰਦਰ ਸਿੰਘ ਨਿਆਲ ਨੂੰ ਸਰਬਸੰਮਤੀ ਨਾਲ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਜਦਕਿ ਬਾਕੀ ਦੀ ਟੀਮ ਚੁਣਨ ਦੇ ਅਧਿਕਾਰ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਨੂੰ ਸੌਂਪ ਦਿੱਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਚੀਫ ਪੈਟਰਨ ਗੁਰਦਰਸ਼ਨ ਸਿੰਘ ਗਲੌਲੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਹੁਤ ਨਿਗੂਣੇ ਮਾਨ ਭੱਤੇ ’ਤੇ ਨੰਬਰਦਾਰ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦਿੰਦੇ ਆ ਰਹੇ ਹਨ। ਮਾਲ ਵਿਭਾਗ ਦੇ ਕੰਮਾਂ ਦੇ ਨਾਲ ਨਾਲ ਪਿੰਡਾਂ ਨਾਲ ਸਬੰਧਤ ਬਹੁਤ ਸਾਰੇ ਕੰਮਾਂ ਦੀ ਜਾਣਕਾਰੀ ਨੰਬਰਦਾਰ ਹੀ ਜਿਥੇ ਸਰਕਾਰ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਨੰਬਰਦਾਰ ਭਾਈਚਾਰੇ ਨੂੰ ਦਿੱਤੀਆਂ ਦੋਵੇਂ ਗਾਰੰਟੀਆਂ ’ਚੋਂ ਕੋਈ ਵੀ ਗਰੰਟੀ ਸਰਕਾਰ ਨੇ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਆਪ ਵੱਲੋਂ ਨੰਬਰਦਾਰਾਂ ਨੂੰ ਪ੍ਰਤੀ ਮਹੀਨਾ ਤਿੰਨ ਹਜ਼ਾਰ ਰੁਪਏ ਮਾਣਭੱਤਾ ਤੇ ਮੌਤ ਹੋ ਜਾਣ ਦੀ ਸੂਰਤ ’ਚ ਨੰਬਰਦਾਰੀ ਨੂੰ ਪਿਤਾ ਪੁਰਖੀ ਬਣਾਉਣਾ ਸ਼ਾਮਲ ਸੀ। ਇਸ ਦੌਰਾਨ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਨਿਆਲ ਵੱਲੋਂ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਲੰਧਰ ਦੇ ਪ੍ਰਧਾਨ ਹਰਕੰਵਲ ਸਿੰਘ, ਹਰਦਰਸ਼ਨ ਸਿੰਘ, ਕਰਮਜੀਤ ਸਿੰਘ ਨਮੋਲ, ਹਰਮਿੰਦਰ ਸਿੰਘ ਗਾਜੇਵਾਸ, ਗੁਰਪ੍ਰੀਤ ਸਿੰਘ ਤਹਿਸੀਲ ਪ੍ਰਧਾਨ ਪਾਤੜਾਂ, ਹਰਪ੍ਰੀਤ ਸਿੰਘ ਗੁਰਦਿੱਤਪੁਰਾ, ਵਾਸਦੇਵ ਸਿੰਘ ਗਲੋਲੀ, ਧਿਆਨ ਸਿੰਘ ਹਰਿਆਊ, ਗੁਰਚਰਨ ਸਿੰਘ ਘੰਗਰੋਲੀ, ਅੰਮ੍ਰਿਤਪਾਲ ਸਿੰਘ ਮਤੌਲੀ, ਸਬਾਜ਼ ਸਿੰਘ ਮੌਲਵੀਵਾਲਾ, ਪ੍ਰਹਲਾਦ ਸਿੰਘ ਸਰਪੰਚ ਨਿਆਲ, ਗੁਰਦੀਪ ਸਿੰਘ ਸਮਾਣਾ, ਹਰਬੰਸ ਸਿੰਘ ਗੁਲਾਹੜ, ਦਲਜੀਤ ਸਿੰਘ ਬਲਾਕ ਸਕੱਤਰ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ, ਕੁਲਦੀਪ ਸਿੰਘ ਬੰਮਣਾ, ਗੁਲਾਬ ਸਿੰਘ ਗਾਜੇਵਾਸ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।