ਐੱਨਐੱਸਐੱਸ ਵਿਭਾਗ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਐਨ. ਐਸ. ਐਸ. ਵਿਭਾਗ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
Publish Date: Sat, 07 Mar 2026 04:43 PM (IST)
Updated Date: Sat, 07 Mar 2026 04:45 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਡਾਇਰੈਕਟ ਯੁਵਕ ਸੇਵਾਵਾਂ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਤੇ ਐੱਨਐੱਸਐੱਸ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਪ੍ਰੋ. ਨੰਦਿਤਾ ਅਤੇ ਪ੍ਰੋ. ਦਲਜੀਤ ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, ਜਿਸ ਦੇ ਅੰਤਰਗਤ ਵਲੰਟੀਅਰਾਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਕਿਹਾ ਕਿ 8 ਮਾਰਚ ਨੂੰ ਵਿਸ਼ਵ ਪੱਧਰ ਉੱਤੇ ਔਰਤਾਂ ਦੇ ਹੱਕਾ ਪ੍ਰਤੀ ਲੜਨ ਵਾਲੀਆਂ ਔਰਤਾਂ ਅਤੇ ਔਰਤਾਂ ਨੂੰ ਹੱਕ ਦਿਵਾਉਣ ਲਈ ਪਾਏ ਯੋਗਦਾਨ ਦੇ ਤੌਰ ਉੱਤੇ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਉਪਰੰਤ ਵਲੰਟੀਅਰਾਂ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਭਾਰਤ ਦੀ ਕਿਸ਼ੇ ਮਹਾਨ ਔਰਤ ਦਾ ਜੀਵਨ ਵਿਸ਼ੇ ਉੱਪਰ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਦਰਜਨਾ ਵਲੰਟੀਅਰਾਂ ਨੇ ਭਾਰਤ ਦੀਆਂ ਮਹਾਨ ਔਰਤਾਂ ਦੇ ਜੀਵਨ ਬਾਰੇ ਵੱਧ ਚੜ੍ਹ ਕੇ ਯੋਗਦਾਨ ਦਿੱਤਾ। ਭਾਸ਼ਣ ਮੁਕਾਬਲਿਆਂ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਅਰਸ਼ਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਪ੍ਰੀਤੀ ਧਿਮਾਨ ਅਤੇ ਕਰਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੱਜਮੈਂਟ ਦੀ ਭੂਮਿਕਾ ਡਾ. ਵੰਦਨਾ ਗੁਪਤਾ, ਪ੍ਰੋ. ਨੰਦਿਤਾ ਅਤੇ ਪ੍ਰੋ. ਅਵਤਾਰ ਸਿੰਘ ਨੇ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵੱਲੋਂ ਮੈਡਲ ਪਾਕੇ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਦਲਜੀਤ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਡਾ. ਗੁਰਜਿੰਦਰ ਸਿੰਘ, ਪ੍ਰੋ. ਮਨਦੀਪ ਕੌਰ, ਪ੍ਰੋ. ਸਤਵਿੰਦਰ ਕੌਰ, ਪ੍ਰੋ. ਸੰਦੀਪ ਕੌਰ, ਡਾ. ਪਵਨਦੀਪ ਕੌਰ, ਡਾ. ਗੀਤੂ ਗੁਡਵਾਨੀ, ਪ੍ਰੋ. ਦੀਪਿਕਾ ਫਿਰਾਨੀ, ਡਾ. ਮਿੰਕੀ, ਡਾ. ਰਸ਼ਮੀ, ਡਾ. ਸਵਰਨਜੀਤ ਕੌਰ, ਡਾ. ਹਰਜਿੰਦਰ ਕੌਰ ਅਤੇ ਸਮੂਹ ਵਲੰਟੀਅਰ ਆਦਿ ਹਾਜ਼ਰ ਸਨ।