ਸ਼ਹਿਰ ’ਚ ਕੂੜਾ ਸੂੱਟਣ ਲਈ ਨਹੀਂ ਥਾਂ, ਕੌਂਸਲ ਖ਼ਿਲਾਫ ਮੋਰਚਾ ਖੋਲ੍ਹਣ ਦਾ ਐਲਾਨ
ਸ਼ਹਿਰ ’ਚ ਕੂੜਾ ਸੂੱਟਣ ਲਈ ਨਹੀਂ ਥਾਂ, ਕੌਂਸਲ ਖ਼ਿਲਾਫ ਮੋਰਚਾ ਖੋਲਣ ਦਾ ਐਲਾਨ
Publish Date: Sat, 21 Mar 2026 04:12 PM (IST)
Updated Date: Sun, 22 Mar 2026 04:05 AM (IST)

ਸਫਾਈ ਸੇਵਕਾਂ ਨੇ ਕੀਤੀ ਨਾਅਰੇਬਾਜ਼ੀ, 24 ਤੋਂ ਅਣਮਿੱਥੇ ਸਮੇਂ ਲਈ ਧਰਨਾ ਲਾਉਣਗੇ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿਚ ਕੂੜਾ ਸੁੱਟਣ ਲਈ ਥਾਂ ਨਾ ਹੋਣ ਤੋਂ ਨਾਰਾਜ਼ ਸਫਾਈ ਸੇਵਕਾਂ ਨੇ ਨਗਰ ਕੌਂਸਲ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਤੇ ਨਗਰ ਕੌਂਸਲ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਸੋਮਵਾਰ ਤੱਕ ਉਨ੍ਹਾਂ ਨੂੰ ਜਗ੍ਹਾ ਮੁਹੱਈਆਂ ਨਹੀਂ ਕਰਵਾਈ ਤਾਂ ਉਹ 24 ਮਾਰਚ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਾ ਦੇਣਗੇ। ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਕਾਫੀ ਸਮੇਂ ਤੋਂ ਨਗਰ ਕੌਂਸਲ ਸੰਗਰੂਰ ਦੇ ਸਫ਼ਾਈ ਸੇਵਕਾਂ ਨੂੰ ਕੂੜਾ ਸੁੱਟਣ ਲਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਇਸ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਪਿਛਲੇ ਹਫਤੇ ਮੀਟਿੰਗ ਵਿਚ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਸੀ ਕਿ ਦੋ ਦਿਨਾ ਤੱਕ ਸਫ਼ਾਈ ਸੇਵਕਾਂ ਨੂੰ ਕੂੜਾ ਥਾ ਦਿੱਤੀ ਜਾਵੇਗੀ। ਪ੍ਰੰਤੂ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਸਫ਼ਾਈ ਸੇਵਕਾਂ ਨੂੰ ਕੂੜਾ ਸੁੱਟਣ ਲਈ ਥਾਂ ਨਹੀਂ ਦਿੱਤੀ ਗਈ। ਇਸ ਕਰ ਕੇ ਮਜਬੂਰ ਹੋ ਕੇ ਇਹ ਫ਼ੈਸਲਾ ਕੀਤਾ ਕਿ ਜੇਕਰ ਸੋਮਵਾਰ ਤਕ ਕੂੜਾ ਸੁੱਟਣ ਦੀ ਥਾ ਨਾ ਮਿਲੀ ਤਾਂ ਉਹ 24 ਮਾਰਚ ਨੂੰ ਅਣਮਿੱਥੇ ਸਮੇਂ ਦਾ ਧਰਨਾ ਲਾਉਣਗੇ। ਉਨ੍ਹਾਂ ਕਿਹਾ ਨਗਰ ਕੌਂਸਲ ਸੰਗਰੂਰ ’ਚ ਮੁਲਾਜ਼ਮਾਂ ਦੀ ਵੀ ਕਾਫੀ ਘਾਟ ਹੈ। ਪਹਿਲਾਂ ਨਾਲੋ ਸ਼ਹਿਰ ਦਾ ਦਾਇਰਾ ਤੇ ਅਬਾਦੀ ਵਧ ਚੁੱਕੀ ਹੈ। ਮੌਜੂਦਾ ਸਮੇਂ ਸ਼ਹਿਰ ਵਿਚ ਕੁੱਲ 200 ਸਫਾਈ ਸੇਵਕ ਹਨ, ਜਿਨ੍ਹਾਂ ਲਈ ਸਾਰੇ ਸ਼ਹਿਰ ਨੂੰ ਸਾਫ ਕਰਨਾ ਔਖਾ ਹੈ। ਜਦਕਿ ਅਬਾਦੀ ਦੇ ਹਿਸਾਬ ਨਾਲ ਨਗਰ ਕੌਂਸਲ ਸੰਗਰੂਰ ਦੇ ਨਿਯਮਾਂ ਅਨੁਸਾਰ ਸ਼ਹਿਰ ’ਚ 500 ਮੁਲਾਜ਼ਮ ਹੋਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਨੂੰ ਸਾਫ ਰੱਖਣ ਲਈ ਸਫਾਈ ਸੇਵਕਾਂ ਦੀ ਗਿਣਤੀ ਵਧਾਈ ਜਾਵੇ। ਇਸ ਮੌਕੇ ਲੋਕਲ ਪ੍ਰਧਾਨ ਅਜੇ ਬੇਦੀ, ਊਸ਼ਾ ਦੇਵੀ ਚੇਅਰਮੈਨ, ਰਮੇਸ਼ ਕੁਮਾਰ ਜਨਰਲ ਸਕੱਤਰ, ਸੁਰੇਸ਼ ਬੇਦੀ ਮੀਤ ਪ੍ਰਧਾਨ ਮੌਜੂਦ ਸਨ।