ਭੱਟੀਆਂ ਵੱਲੋਂ ਦਾਣਾ ਮੰਡੀਆਂ ਅੰਦਰ ਜਾਇਜ਼ਾ
ਭੱਟੀਆਂ ਵੱਲੋਂ ਦਾਣਾ ਮੰਡੀਆਂ ਅੰਦਰ ਜਾਇਜ਼ਾ
Publish Date: Sat, 18 Apr 2026 06:01 PM (IST)
Updated Date: Sun, 19 Apr 2026 04:10 AM (IST)

ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ, ਸਨੌਰ: ਹਲਕਾ ਸਨੌਰ ਦੀ ਅਨਾਜ ਮੰਡੀ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਨਿਰਮਲ ਸਿੰਘ ਭੱਟੀਆਂ ਵੱਲੋਂ ਆਪਣੇ ਸਾਥੀਆਂ ਸਮੇਤ ਮੰਡੀ ਵਿੱਚ ਆਏ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਦਾ ਹਾਲ ਪੁੱਛਣ ਪਹੁੰਚੇ ਉਨ੍ਹਾਂ ਨੇ ਮੰਡੀਆਂ ਵਿੱਚ ਆ ਰਹੀਆ ਸਮੱਸਿਆਵਾਂ ਬਾਰੇ ਜਾਣਿਆ, ਭੱਟੀਆ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਖਰੀਦ ਅਤੇ ਢੁਆਈ ਦੇ ਪ੍ਰਬੰਧ ਸਹੀ ਨਹੀਂ ਹਨ । ਜਿਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਥਾਵਾਂ ’ਤੇ ਫਸਲਾਂ ਦੀ ਢੁੱਕਵੀਂ ਸਟੋਰੇਜ ਨਾ ਹੋਣ ਕਾਰਨ ਕਿਸਾਨਾਂ ਦੀ ਉਪਜ ਖੁੱਲ੍ਹੇ ਆਸਮਾਨ ਹੇਠ ਪਈ ਹੈ, ਅਤੇ ਮੌਸਮ ਕਿਸ ਸਮੇਂ ਖਰਾਬ ਹੋ ਜਾਵੇ ਕੋਈ ਪਤਾ ਨਹੀਂ ਹੈ। ਇਸ ਤੋਂ ਇਲਾਵਾ ਢੁਆਈ ’ਚ ਦੇਰੀ ਕਾਰਨ ਮੰਡੀ ’ਚ ਵੱਡੇ ਢੇਰ ਲੱਗ ਰਹੇ ਹਨ, ਕਿਸਾਨਾਂ ਨੂੰ ਆਪਣੇ ਵਾਰੀ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ। ਭੱਟੀਆਂ ਨੇ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਪ ਦੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਬਣਾਈਆਂ ਗਈਆਂ ਨੀਤੀਆਂ ਜਮੀਨੀ ਪੱਧਰ ‘ਤੇ ਲਾਗੂ ਨਹੀਂ ਹੋ ਰਹੀਆਂ। ਉਨ੍ਹਾ ਕਿਹਾ ਕਿ ਖਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤਾਂ ਜ਼ੋ ਕਿਸਾਨ ਆਪਣੀਆਂ ਫ਼ਸਲਾਂ ਵੇਚ ਕੇ ਘਰਾਂ ਨੂੰ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀ ਵਿੱਚ ਲੋੜੀਂਦੀਆਂ ਸਹੂਲਤਾਂ ਜਿਵੇਂ ਪੀਣ ਵਾਲਾ ਪਾਣੀ, ਸਾਫ-ਸਫ਼ਾਈ ਅਤੇ ਛਾਂ ਦੀ ਢੁੱਕਵੀਂ ਵਿਵਸਥਾ ਯਕੀਨੀ ਬਣਾਈ ਜਾਵੇ ਤਾਂ ਜ਼ੋ ਕਿਸਾਨਾ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਉਨ੍ਹਾਂ ਨਾਲ ਕਈ ਸਥਾਨਕ ਆਗੂ ਅਤੇ ਵਰਕਰ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਭੱਟੀਆ ਨੇ ਆਖਿਆ ਕਿ ਪੰਜਾਬ ਕਾਂਗਰਸ ਪਾਰਟੀ ਹਮੇਸ਼ਾਂ ਕਿਸਾਨਾਂ ਦੇ ਨਾਲ ਖੜੀ ਰਹੀ ਹੈ ਅਤੇ ਅੱਗੇ ਵੀ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਹੈ। ਅੰਤ ਵਿੱਚ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੰਡੀ ਦੇ ਪ੍ਰਬੰਧਾਂ ਵਿੱਚ ਸੁਧਾਰ ਕਰਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ਰਾਜਤ ਕਪੂਰ ਪ੍ਰਧਾਨ, ਆੜ੍ਹਤੀ ਐਸੋਸੀਏਸ਼ਨ ਸਨੌਰ, ਰਜਿੰਦਰ ਕਪੂਰ, ਰਘਬੀਰ ਚੰਦ ਵਾਲੀਆ ਪ੍ਰਧਾਨ ਕਾਲੀ ਮਾਤਾ ਮੰਦਰ ਸਨੌਰ, ਪਾਰਸ ਕੁਮਾਰ, ਸਚਿਨ ਕੁਮਾਰ, ਅਜੇ ਗੁਪਤਾ, ਨਰੇਸ਼ ਗੋਇਲ, ਉਸਾਲ ਗੁਪਤਾ, ਗਗਨ ਗੋਇਲ, ਕੁਲਦੀਪ ਕਾਲਾ ਸਾਬਕਾ ਪ੍ਰਧਾਨ ਸਨੌਰ, ਗੁਰਨਾਮ ਸਿੰਘ ਸੈਕਟਰੀ, ਕਾਂਗਰਸ ਕਮੇਟੀ ਪਟਿਆਲਾ ਦਿਹਾਤੀ, ਟੋਨੀ ਲਲੀਣਾ, ਰਾਮ ਸਿੰਘ ਵਾਲੀਆ, ਤਰਸੇਮ ਸ਼ਰਮਾ ਅਤੇ ਸੋਨੀ ਕਪੂਰੀ ਸ਼ਾਮਲ ਸਨ, ਜਿਨ੍ਹਾਂ ਨੇ ਮਿਲਕੇ ਮੰਡੀ ਦੇ ਪ੍ਰਬੰਧਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ।