ਅੱਜ ਰਾਤ 8 ਵਜੇ ਵੱਜੇ ਸਾਇਰਨ ਤੇ ਹੋ ਜਾਵੇਗਾ ਬਲੈਕ ਆਊਟ
ਅੱਜ ਰਾਤ 8 ਵਜੇ ਵੱਜੇ ਸਾਇਰਨ ਤੇ ਹੋ ਜਾਵੇਗਾ ਬਲੈਕ ਆਊਟ
Publish Date: Thu, 23 Apr 2026 05:33 PM (IST)
Updated Date: Thu, 23 Apr 2026 05:37 PM (IST)

- ਡੀਐੱਮਡਬਲਯੂ ਮੌਕ ਡਰਿੱਲ, ਘਬਰਾਉਣ ਦੀ ਲੋੜ ਨਹੀਂ : ਏਡੀਸੀ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਡਿਫੈਂਸ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪੰਜਾਬ ਹੋਮ ਗਾਰਡ ਐਂਡ ਸਿਵਿਲ ਡਿਫੈਂਸ ਵਿਭਾਗ ਵੱਲੋਂ 24 ਅਪ੍ਰੈਲ ਰਾਤ 8 ਬਜੇ ਪਟਿਆਲਾ ਦੇ ਡੀਐੱਮਡਬਲਯੂ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਅਭਿਆਸ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੌਕ ਐਕਸਰਸਾਈਜ਼ ਏਅਰ ਰੇਡ ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ ਜੋ ਸਾਇਰ ਦੋ ਮਿੰਟ ਲਈ ਉੱਚੀ-ਨੀਵੀਂ ਪਿੱਚ ਰਾਹੀਂ ਪ੍ਰਸਾਰਿਤ ਕੀਤੀ ਜਾਵੇਗੀ। ਇਸ ਮੌਕ ਐਕਸਰਸਾਈਜ਼ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਦੁਆਰਾ ਮੌਕ ਐਕਸਰਸਾਈਜ਼ ਲਈ ਨਿਰਧਾਰਤ ਡੀਐੱਮਡਬਲਯੂ ਦੇ ਨਾਲ ਲੱਗਦੇ ਖੇਤਰ ’ਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਬਲੈਕਆਊਟ ਦੌਰਾਨ ਇਸ ਖੇਤਰ ਦੇ ਆਮ ਲੋਕਾਂ ਦੁਆਰਾ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖੀਆਂ ਜਾਣ। ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ 8 ਵਜੇ ਆਪਣੇ ਘਰ ਕੇ ਸਕਿਓਰਿਟੀ ਕੈਮਰੇ ਅਤੇ ਇੰਨਵਰਟਰ ਬੰਦ ਰੱਖਣ। ਉਨ੍ਹਾਂ ਕਿਹਾ ਕਿ ਬਲੈਕਆਊਟ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਇੱਕ ਵਾਰ ਮੌਕ ਐਕਸਰਸਾਈਜ਼ ਪੂਰੀ ਹੋਣ ਤੋਂ ਬਾਅਦ, ਸਭ ਠੀਕ ਹੈ ਸਿਗਨਲ ਵਜਾਇਆ ਜਾਵੇਗਾ, ਜੋ ਕਿ ਮੌਕ ਐਕਸਰਸਾਈਜ਼ ਦੇ ਸਮਾਪਤ ਹੋਣ ਦਾ ਸੰਕੇਤ ਹੋਵੇਗਾ। ਸਿਵਲ ਡਿਫੈਂਸ ਦੇ ਨੋਡਲ ਅਫ਼ਸਰ ਮੋਹਨਦੀਪ ਸਿੰਘ ਅਤੇ ਚੀਫ਼ ਵਾਰਡਨ ਕੇਐੱਸ ਸੇਖੋਂ ਨੇ ਦੱਸਿਆ ਕਿ ਇਸ ਮੌਕ ਐਕਸਰਸਾਈਜ਼ ਦੌਰਾਨ ਫਾਇਰ ਰਿਸਪਾਂਸ ਆਪ੍ਰੇਸ਼ਨ, ਸਰਚ ਐਂਡ ਰੈਸਕਿਊ ਆਪ੍ਰੇਸ਼ਨ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀ ਵਿਅਕਤੀਆਂ ਨੂੰ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਕੰਟਰੋਲ ਦੇ ਉਪਾਵਾਂ ਦਾ ਅਭਿਆਸ ਕੀਤਾ ਜਾਵੇਗਾ। ਏਡੀਸੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਕਿਉਂਕਿ ਇਹ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨ ਲਈ ਇੱਕ ਰੁਟੀਨ ਮੌਕ ਡਰਿੱਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਡੀਐੱਮਡਬਲਯੂ ਮੌਕ ਡਰਿੱਲ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ, ਇਹ ਸਿਰਫ ਅਭਿਆਸ ਹੈ ਜੋ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਵੱਲੋਂ ਹੀ ਕੀਤਾ ਜਾ ਰਿਹਾ ਹੈ।