ਵਿਰੋਧੀ ਧਿਰ ਨੇ ਔਰਤਾਂ ਨਾਲ ਕੀਤਾ ਵਿਸ਼ਵਾਸਘਾਤ : ਜੈ ਇੰਦਰ ਕੌਰ
ਵਿਰੋਧੀ ਧਿਰ ਨੇ ਔਰਤਾਂ ਨਾਲ ਕੀਤਾ ਵਿਸ਼ਵਾਸਘਾਤ: ਜੈ ਇੰਦਰ ਕੌਰ
Publish Date: Sat, 18 Apr 2026 05:50 PM (IST)
Updated Date: Sun, 19 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਕਾਂਗਰਸ ਪਾਰਟੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਸ ਨੇ ਹਮੇਸ਼ਾ ਔਰਤਾਂ ਨੂੰ ਸਿਰਫ਼ ਇੱਕ ਵੋਟ ਬੈਂਕ ਵਜੋਂ ਦੇਖਿਆ ਹੈ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਕਦੇ ਵੀ ਕੋਈ ਇਮਾਨਦਾਰੀ ਨਹੀਂ ਦਿਖਾਈ। ਇਤਿਹਾਸਕ ਨਾਰੀ ਸ਼ਕਤੀ ਵੰਦਨ ਅਧਿਨਿਯਮ ਨੂੰ ਪੂਰਾ ਸਮਰਥਨ ਨਾ ਦੇਣ ਲਈ ਕਾਂਗਰਸ ਦੀ ਆਲੋਚਨਾ ਕਰਦਿਆਂ ਉਨ੍ਹਾਂ ਇਸ ਨੂੰ ਦੇਸ਼ ਦੀਆਂ ਔਰਤਾਂ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਇਸ ਬਿੱਲ ਦਾ ਉਦੇਸ਼ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫੀਸਦ ਰਾਖਵਾਂਕਰਨ ਯਕੀਨੀ ਬਣਾਉਣਾ ਹੈ, ਤਾਂ ਜੋ ਉਹ ਫੈਸਲੇ ਲੈਣ ਅਤੇ ਸ਼ਾਸਨ ਵਿੱਚ ਬਰਾਬਰ ਦੀਆਂ ਭਾਗੀਦਾਰ ਬਣ ਸਕਣ, ਉੱਥੇ ਹੀ ਵਿਰੋਧੀ ਧਿਰ ਨੇ ਸਿਰਫ ਦੇਰੀ ਕਰਨ ਦੀ ਰਾਜਨੀਤੀ ਅਤੇ ਮੌਕਾਪ੍ਰਸਤੀ ਦਾ ਪ੍ਰਦਰਸ਼ਨ ਕੀਤਾ ਹੈ। ਜੈ ਇੰਦਰ ਕੌਰ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ ਇੱਕ ਕ੍ਰਾਂਤੀਕਾਰੀ ਕਦਮ ਹੈ ਜੋ ਦੇਸ਼ ਭਰ ਦੀਆਂ ਔਰਤਾਂ ਦਾ ਉਥਾਨ ਕਰੇਗਾ, ਧੀਆਂ ਨੂੰ ਸਸ਼ਕਤ ਬਣਾਏਗਾ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਵਿੱਚ ਬਣਦਾ ਹੱਕ ਦਿਵਾਏਗਾ। ਉਨ੍ਹਾਂ ਅੱਗੇ ਕਿਹਾ, ਕਾਂਗਰਸ ਲਈ ਔਰਤਾਂ ਹਮੇਸ਼ਾ ਚੋਣਵੀਂ ਗਣਿਤ ਤੱਕ ਸੀਮਤ ਰਹੀਆਂ ਹਨ, ਪਰ ਭਾਜਪਾ ਲਈ ਮਹਿਲਾ ਸਸ਼ਕਤੀਕਰਨ ਇੱਕ ਮਿਸ਼ਨ ਹੈ ਜੋ ਅਮਲੀ ਕਾਰਵਾਈ ਤੇ ਅਧਾਰਤ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਹਿਲਕਦਮੀਆਂ ਕੀਤੀਆਂ ਹਨ।