ਜੇਲ੍ਹ ’ਚ ਮੋਬਾਈਲ ਵਰਤਣ ਵਾਲੇ 9 ਬੰਦੀਆਂ ਖ਼ਿਲਾਫ਼ ਪਰਚੇ ਦਰਜ
ਜੇਲ੍ਹ ਵਿੱਚ ਮੋਬਾਇਲ ਵਰਤਣ ਵਾਲੇ 9 ਬੰਦੀਆਂ ਖ਼ਿਲਾਫ਼ ਪਰਚੇ ਦਰਜ
Publish Date: Thu, 09 Apr 2026 07:15 PM (IST)
Updated Date: Fri, 10 Apr 2026 04:15 AM (IST)

ਖਬਰ ਦਾ ਅਸਰ ਖ਼ਬਰ ਪ੍ਰਕਾਸ਼ਿਤ ਹੁੰਦੇ ਹੀ 5 ਮਾਮਲੇ ਦਰਜ ਕੀਤੇ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ 9 ਲੋਕਾਂ ਖ਼ਿਲਾਫ਼ ਪੰਜ ਮਾਮਲੇ ਦਰਜ ਕੀਤੇ ਗਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੇ ਪੱਤਰਾਂ ਦੇ ਆਧਾਰ ਤੇ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਇਹ ਮਾਮਲੇ ਦਰਜ ਕੀਤੇ ਹਨ, ਪਰ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਨਹੀਂ ਲਿਆ ਗਿਆ। ਜੇਲ੍ਹ ਵੱਲੋਂ ਜਾਰੀ ਪੱਤਰਾਂ ਤੇ ਕੇਸ ਦਰਜ ਕਰਨ ਲਈ ਬਕਾਇਆ ਚੱਲ ਰਹੇ ਇਨ੍ਹਾਂ ਮਾਮਲਿਆਂ ਬਾਰੇ ਪੰਜਾਬੀ ਜਾਗਰਣ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਰਚੇ ਦਰਜ ਕੀਤੇ ਹਨ। ਇਹ ਸਾਰੇ ਪੱਤਰ ਫਰਵਰੀ ਤੋਂ ਅਪ੍ਰੈਲ ਮਹੀਨੇ ਦਰਮਿਆਨ ਜਾਰੀ ਹੋਏ ਸਨ। ਜਾਣਕਾਰੀ ਅਨੁਸਾਰ 31 ਮਾਰਚ ਨੂੰ ਸਹਾਇਕ ਸੁਪਰਡੈਂਟ ਰਾਹੁਲ ਚੌਧਰੀ ਦੇ ਪੱਤਰ ਦੇ ਆਧਾਰ ਤੇ ਹਵਾਲਾਤੀ ਗੁਰਵਿੰਦਰ ਸਿੰਘ ਵਾਸੀ ਰਾਏਪੁਰ ਮਾਜਰੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਆਕਾਸ਼ ਵਾਸੀ ਪਿੰਡ ਸਾਫ਼ਲੀ ਖਿਲਾਫ ਕੇਸ ਦਰਜ ਹੋਇਆ ਹੈ। ਗੁਰਵਿੰਦਰ ਸਿੰਘ ਦੀ ਪਜਾਮੇ ਵਿੱਚੋਂ ਅਤੇ ਆਕਾਸ਼ ਦੀ ਡੱਬ ਵਿੱਚੋਂ ਮੋਬਾਇਲ ਫੋਨ ਸਿਮ ਕਾਰਡ ਸਮੇਤ ਬਰਾਮਦ ਹੋਇਆ। ਇਕ ਫਰਵਰੀ ਨੂੰ ਸਹਾਇਕ ਸੁਪਰਡੈਂਟ ਦਰਸ਼ਨ ਸਿੰਘ ਵੱਲੋਂ ਜਾਰੀ ਪੱਤਰ ਦੇ ਆਧਾਰ ਤੇ ਹਵਾਲਾਤੀ ਰਾਜਨ ਕੁਮਾਰ ਵਾਸੀ ਸ਼ਿਵ ਕਲੋਨੀ, ਰਾਮਨਗਰ ਕਰਨਾਲ, ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਰਾਜਨ ਕੁਮਾਰ ਚੱਕੀ ਨੰਬਰ 69 ਸੈਂਟਰ ਅਹਾਤੇ ਵਿੱਚ ਬੰਦ ਸੀ, ਉਸ ਦੀ ਪਜਾਮੇ ਵਿੱਚੋਂ ਇੱਕ ਫ਼ੋਨ ਅਤੇ ਸਿਮ ਕਾਰਡ ਮਿਲਿਆ। 16 ਮਾਰਚ ਨੂੰ ਸਹਾਇਕ ਸੁਪਰਡੈਂਟ ਰਵੀ ਕੁਮਾਰ ਦੇ ਪੱਤਰ ਤੇ ਹਵਾਲਾਤੀ ਅਜੇ ਕੁਮਾਰ ਖ਼ਿਲਾਫ਼ ਕੇਸ ਦਰਜ ਹੋਇਆ, ਜਿਸ ਦੀ ਪਮਾਜੇ ਦੀ ਜੇਬ ਵਿੱਚੋਂ ਸਿਮ ਕਾਰਡ ਸਮੇਤ ਫ਼ੋਨ ਮਿਲਿਆ। ਡੱਬੀ ਹਵਾਲਾਤੀਆਂ ਕੋਲੋਂ ਦੋ ਵਾਰ ਫੜੇ ਗਏ ਮੋਬਾਇਲ ਕੇਂਦਰੀ ਜੇਲ੍ਹ ਵਿੱਚੋਂ ਲਗਾਤਾਰ ਮੋਬਾਈਲ ਫ਼ੋਨ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੂੰ ਕੇਸ ਦਰਜ ਕਰਨ ਲਈ ਲਿਖਿਆ ਗਿਆ ਸੀ, ਪਰ ਇਸ ਦੌਰਾਨ ਬੰਦੀ ਫਿਰ ਵੀ ਮੋਬਾਈਲ ਦੀ ਵਰਤੋਂ ਕਰਦੇ ਰਹੇ। ਦੋ ਹਵਾਲਾਤੀ ਸੁਖਪਾਲ ਸਿੰਘ ਅਤੇ ਜਸ਼ਨਦੀਪ ਸਿੰਘ ਅਜਿਹੇ ਹਨ ਜੋ ਦੋ ਵਾਰ ਫ਼ੋਨ ਸਮੇਤ ਫੜੇ ਗਏ ਹਨ। 17 ਮਾਰਚ ਨੂੰ ਸਹਾਇਕ ਸੁਪਰਡੈਂਟ ਸਰਤਾਜ ਸਿੰਘ ਦੇ ਪੱਤਰ ਮੁਤਾਬਕ ਸੁਖਪਾਲ ਸਿੰਘ ਵਾਸੀ ਪਿੰਡ ਜੋਤੀਸ਼ਾਹ, ਤਰਨਤਾਰਨ ਅਤੇ ਜਸ਼ਨਦੀਪ ਸਿੰਘ ਵਾਸੀ ਰਾਘੋਮਾਜਰਾ, ਪਟਿਆਲਾ ਖਿਲਾਫ ਕੇਸ ਦਰਜ ਹੋਇਆ। ਸੁਖਪਾਲ ਕੋਲੋਂ ਬਿਨਾਂ ਸਿਮ ਵਾਲਾ ਫ਼ੋਨ ਅਤੇ ਜਸ਼ਨਦੀਪ ਕੋਲੋਂ ਸਿਮ ਸਮੇਤ ਸਮਾਰਟ ਫ਼ੋਨ ਮਿਲਿਆ। ਦੂਜੇ ਮਾਮਲੇ ਵਿੱਚ ਸਹਾਇਕ ਸੁਪਰਡੈਂਟ ਗੁਰਦਿਆਲ ਸਿੰਘ ਦੇ 16 ਮਾਰਚ ਦੇ ਪੱਤਰ ਤੇ ਸੁਖਪਾਲ ਸਿੰਘ, ਜਸ਼ਨਦੀਪ ਸਿੰਘ ਅਤੇ ਮਨੀਸ਼ ਵਾਸੀ ਗੁਰੂ ਤੇਗ ਬਹਾਦਰ ਕਲੋਨੀ, ਸਿਵਲ ਲਾਈਨ ਖ਼ਿਲਾਫ਼ ਕੇਸ ਦਰਜ ਹੋਇਆ। ਸੁਖਪਾਲ ਕੋਲੋਂ ਮੁੜ ਸਿਮ ਸਮੇਤ ਸਮਾਰਟਫ਼ੋਨ ਮਿਲਿਆ। ਪੁੱਛਗਿੱਛ ਦੌਰਾਨ ਸੁਖਪਾਲ ਨੇ ਦੱਸਿਆ ਕਿ ਜਸ਼ਨਦੀਪ ਅਤੇ ਮਨੀਸ਼ ਵੀ ਫ਼ੋਨ ਦੀ ਵਰਤੋਂ ਕਰਦੇ ਹਨ।